ਫ਼ਰੀਦਕੋਟ: ਡਿਪਟੀ ਕਮਿਸ਼ਨਰ ਨੇ ਉਤਰਾਖੰਡ, ਝਾਰਖੰਡ ਅਤੇ ਰਾਜਸਥਾਨ 'ਚ ਫੱਸੇ ਲੋਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ - ਕੋਰੋਨਾ ਵਾਇਰਸ
ਫ਼ਰੀਦਕੋਟ: ਉਤਰਾਖੰਡ, ਝਾਰਖੰਡ ਅਤੇ ਰਾਜਸਥਾਨ ਦੇ ਫਸੇ ਲੋਕਾਂ ਲਈ ਫ਼ਰੀਦਕੋਟ ਡਿਪਟੀ ਕਮਿਸ਼ਨਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ ਜਾਰੀ ਕਰ ਝਾਰਖੰਡ ਤੇ ਉਤਰਾਖੰਡ ਨੂੰ ਜਾਣ ਵਾਲੀਆਂ ਵਿਸ਼ੇਸ਼ ਬੱਸਾਂ ਤੇ ਰੇਲ ਗੱਡੀ ਬਾਰੇ ਜਾਣਕਾਰੀ ਦਿੱਤੀ। ਡੀਸੀ ਵੱਲੋਂ ਦੱਸਿਆ ਗਿਆ ਕਿ ਉੱਤਰਾਖੰਡ ਲਈ 9 ਮਈ ਨੂੰ ਸ਼ਾਮ ਵੇਲੇ ਫ਼ਰੀਦਕੋਟ ਤੋਂ ਵਿਸ਼ੇਸ਼ ਬੱਸਾਂ ਦੇਹਰਾਦੂਨ ਲਈ ਚੱਲਣਗੀਆਂ। ਝਾਰਖੰਡ ਲਈ ਰੇਲ ਗੱਡੀ 10 ਮਈ ਨੂੰ ਬਠਿੰਡਾ ਤੋਂ ਡਾਲਟੇਲ ਝਾਰਖੰਡ ਤੱਕ ਜਾਵੇਗੀ। ਰਾਜਸਥਾਨ ਜਾਣ ਵਾਲੇ ਲੋਕਾਂ ਨੂੰ ਰਾਜਸਥਾਨ ਦੀ ਸਰਕਾਰੀ ਵੈਬਸਾਈਟ www.emitraapp.rajasthan.gov.in 'ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਜ਼ਰੂਰੀ ਹੈ।