ਸੈਣੀ ਅਤੇ ਉਮਰਾਨੰਗਲ ਨੂੰ ਫ਼ਰੀਦਕੋਟ ਅਦਾਲਤ ਦਾ ਝਟਕਾ, ਅਗਾਉਂ ਜ਼ਮਾਨਤ ਅਰਜ਼ੀਆਂ ਰੱਦ - ਫ਼ਰੀਦਕੋਟ ਅਦਾਲਤ
ਫ਼ਰੀਦਕੋਟ: ਫ਼ਰੀਦਕੋਟ ਅਦਾਲਤ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਝੱਟਕਾ ਦਿੰਦਿਆਂ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ FIR ਨੰਬਰ 130 ਵਿਚ ਲਗਾਈ ਗਈ ਅਗਾਉਂ ਜਮਾਨਤ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ। ਜ਼ਿਲ੍ਹਾ ਅਟਾਰਨੀ ਫ਼ਰੀਦਕੋਟ ਰਜਨੀਸ਼ ਕੁਮਾਰ ਗੋਇਲ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੂੰ ਇਨ੍ਹਾਂ ਦੋਹਾਂ ਅਧਿਕਾਰੀਆਂ ਖਿਲਾਫ ਕਾਫੀ ਮਜਬੂਤ ਗਵਾਹ ਮਿਲੇ ਹਨ ਜਿੰਨ੍ਹਾਂ ਦੇ ਅਧਾਰ 'ਤੇ ਦੋਹਾਂ ਅਧਿਕਾਰੀਆਂ ਦਾ ਬਹਿਬਲਕਲਾਂ ਗੋਲੀਕਾਂਡ ਵਿੱਚ ਪੂਰਾ ਪੂਰਾ ਰੋਲ ਰਿਹਾ ਹੈ। ਦੂਸਰੇ ਪਾਸੇ ਬਹਿਬਲਕਲਾਂ ਗੋਲੀਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨੇ ਇਨਸਾਫ ਮਿਲਣ ਦੀ ਉਮੀਦ ਵੀ ਜਤਾਈ।