ਫ਼ਰੀਦਕੋਟ ਕੇਂਦਰੀ ਜੇਲ੍ਹ ਦਾ ਸਹਾਇਕ ਸੁਪਰਡੈਂਟ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
ਫ਼ਰੀਦਕੋਟ: ਕੇਂਦਰੀ ਜੇਲ੍ਹ ਵਿੱਚ ਤੈਨਾਤ ਸਹਾਇਕ ਜੇਲ੍ਹ ਸੁਪਰਡੈਂਟ ਨੂੰ ਵਿਜੀਲੈਂਸ ਫਰੀਦਕੋਟ ਦੀ ਟੀਮ ਨੇ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਦਰਅਸਲ ਜੇਲ੍ਹ ਸੁਰਪਰਡੈਂਟ ਨੇ ਇੱਕ ਹਵਾਲਾਤੀ ਤੋਂ ਚੈਕਿੰਗ ਦੇ ਦੌਰਾਨ ਮੋਬਾਇਲ ਫੜੇ ਜਾਣ ਦੇ ਮਾਮਲੇ ਨੂੰ ਰਫਾ ਦਫਾ ਕਰਨ ਲਈ 15 ਹਜ਼ਾਰ ਦੀ ਰਿਸ਼ਵਤ ਲਈ ਸੀ। ਵਿਜੀਲੈਂਸ ਨੇ ਰਿਸ਼ਵਤ ਦੇ ਤੌਰ 'ਤੇ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਅਕਸਰ ਹੀ ਉਸ ਦੇ ਭਾਣਜੇ ਨੂੰ ਜੇਲ੍ਹ ਵਿੱਚ ਪੈਸਿਆ ਲਈ ਤੰਗ ਕਰਦਾ ਰਹਿੰਦਾ ਸੀ। ਇਸ ਤੋਂ ਦੁਖੀ ਹੋ ਕੇ ਉਨ੍ਹਾਂ ਵਿਜੀਲੈਂਸ ਫਰੀਦਕੋਟ ਵਿੱਚ ਸ਼ਿਕਇਤ ਕੀਤੀ ਅਤੇ ਇਸ ਨੂੰ ਰੰਗੇ ਹੱਥ ਫੜ ਲਿਆ।