ਫ਼ਰੀਦਕੋਟ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਆਨਲਾਈਨ ਸ਼ੋਪਿੰਗ ਵੈੱਬਸਾਈਟ - coronavirus
ਫ਼ਰੀਦਕੋਟ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਪ੍ਰਸ਼ਾਸਨ ਕਈ ਅਹਿਮ ਫ਼ੈਸਲੇ ਲੈ ਰਹੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਆਨਲਾਈਨ ਖ਼ਰੀਦਦਾਰੀ ਦੀ ਸੁਵਿਧਾ ਮੁਹੱਈਆ ਕਰਵਾਈ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇੱਕ ਵੈਬਸਾਈਟ ਜਾਰੀ ਕੀਤੀ ਹੈ ਜਿਸ ਰਾਹੀ ਕੋਟਕਪੂਰਾ ਤੇ ਫ਼ਰੀਦਕੋਟ ਦੇ ਲੋਕ ਆਨਲਾਈਨ ਖ਼ਰੀਦਦਾਰੀ ਕਰ ਸਕਣਗੇ। ਲੋਕ ਜ਼ਰੂਰੀ ਵਸਤਾਂ ਦੇ ਆਰਡਰ ਦੁਪਿਹਰ 12 ਵਜੇ ਤੋਂ ਬਾਅਦ ਦੇ ਸਕਦੇ ਹਨ ਤੇ ਅਗਲੀ ਸਵੇਰ ਨੂੰ ਸਾਰਾ ਸਮਾਨ ਉਨ੍ਹਾਂ ਦੇ ਘਰਾਂ ਵਿੱਚ ਦੇ ਦਿੱਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਵੈੱਬਸਾਈਟ www.faridkot.nic.in ਹੈ ਜਿਸ ਰਾਹੀ ਲੋਕ ਆਪਣਾ ਆਰਡਰ ਦੇ ਸਕਦੇ ਹਨ।