ਨੌਜਵਾਨ ਦੀ ਮੌਤ 'ਤੇ ਇਨਸਾਫ਼ ਦੀ ਮੰਗ ਕਰਦਿਆਂ ਪਰਿਵਾਰ ਵਲੋਂ ਪ੍ਰਦਰਸ਼ਨ - ਪਰਿਵਾਰ ਵਲੋਂ ਕਤਲ ਦੀ ਅਸ਼ੰਕਾ
ਅੰਮ੍ਰਿਤਸਰ: ਥਾਣਾ ਗੇਟ ਹਕੀਮਾਂ ਇਲਾਕੇ 'ਚ ਪੰਜ ਮਹੀਨੇ ਪਹਿਲਾਂ ਨੌਜਵਾਨ ਲੜਕੇ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈਕੇ ਮ੍ਰਿਤਕ ਦੇ ਪਰਿਵਾਰ ਵਲੋਂ ਕਤਲ ਦੀ ਅਸ਼ੰਕਾ ਜਤਾਈ ਸੀ, ਜਿਸ ਨੂੰ ਲੈਕੇ ਉਨ੍ਹਾਂ ਵਲੋਂ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਮ੍ਰਿਤਕ ਦੀ ਭੈਣ ਦਾ ਕਹਿਣਾ ਕਿ ਉਸ ਦੇ ਭਰਾ ਦੀ ਕਿਸੇ ਕੁੜੀ ਨਾਲ ਗੱਲਬਾਤ ਸੀ, ਅਤੇ ਉਸ ਵਲੋਂ ਹੀ ਨੌਜਵਾਨ ਨੂੰ ਮਾਰਿਆ ਗਿਆ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।