ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ 'ਤੇ ਲਗਾਏ ਲਾਪਰਵਾਹੀ ਦੇ ਇਲਜ਼ਾਮ - ਪਰਿਵਾਰਕ ਮੈਂਬਰਾਂ ਨੇ ਡਾਕਟਰਾਂ 'ਤੇ ਲਾਪ੍ਰਵਾਈ ਦੇ ਲਗਾਏ ਆਰੋਪ
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ ਵਿੱਚ ਦਿਲ ਦੀ ਬਿਮਾਰੀ ਦੀ ਸਮੱਸਿਆ ਕਾਰਨ ਸਟੰਟ ਪਵਾਉਣ ਪਹੁੰਚੇ, ਇਕ ਮਰੀਜ਼ ਦੀ ਮੌਤ ਹੋ ਗਈ। ਇਸ ਸਬੰਧੀ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰ 'ਤੇ ਲਾਪ੍ਰਵਾਹੀ ਦੇ ਆਰੋਪ ਲਗਾਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਓਹ ਇਲਾਜ ਆਯੂਸ਼ਮਾਨ ਸਕੀਮ ਤਹਿਤ ਕਾਰਡ 'ਤੇ ਕਰਵਾ ਰਹੇ ਸਨ ਤਾਂ ਡਾਕਟਰ ਨੇ ਲੰਮਾ ਸਮਾਂ ਉਡੀਕ ਕਰਵਾਈ, ਜਿਸ ਕਾਰਨ ਉਹਨਾਂ ਦੇ ਮਰੀਜ਼ ਦੀ ਮੌਤ ਹੋ ਗਈ। ਉਧਰ ਹਸਪਤਾਲ ਦੇ ਡਾਕਟਰ ਦਾ ਕਹਿਣਾ ਕਿ ਆਯੂਸ਼ਮਾਨ ਸਕੀਮ ਤਹਿਤ ਜੋਂ ਸ਼ਰਤਾਂ ਉਹ ਪੂਰੀਆਂ ਕਰਨ 'ਤੇ ਸਮਾਂ ਲਗਾ ਹੈ, ਇਸ ਤੋਂ ਜ਼ਿਆਦਾ ਸਮਾਂ ਨਹੀਂ ਲੱਗਿਆ।