ਪਰਿਵਾਰ ਨੇ ਜਨੇਪੇ ਲਈ ਮਹਿਲਾ ਡਾਕਟਰ 'ਤੇ ਲਗਾਏ ਲਾਪਰਵਾਹੀ ਦੇ ਇਲਜ਼ਾਮ - ਮਹਿਲਾ ਨੂੰ ਹਸਪਤਾਲ ਭਰਤੀ
ਗਿੱਦੜਬਾਹਾ: ਗਿੱਦੜਬਾਹਾ ਦੇ ਸਰਕਾਰੀ ਹਸਪਤਾਲ 'ਚ ਡਾਕਟਰ 'ਤੇ ਮਹਿਲਾ ਦੇ ਜਨੇਪੇ ਨੂੰ ਲੈਕੇ ਪਰਿਵਾਰ ਵਲੋਂ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਗਾਏ ਹਨ। ਇਸ ਸਬੰਧੀ ਪੀੜ੍ਹਤ ਮਹਿਲਾ ਦੇ ਪਤੀ ਦਾ ਕਹਿਣਾ ਕਿ ਜਦੋਂ ਉਹ ਆਪਣੀ ਪਤਨੀ ਨੂੰ ਹਸਪਤਾਲ ਲੈਕੇ ਆਇਆ ਤਾਂ ਡਾਕਟਰ ਨੇ ਬਿਨ੍ਹਾਂ ਦੇਖੇ ਫੋਨ 'ਤੇ ਇਹ ਕਹਿ ਕੇ ਘਰ ਭੇਜ ਦਿੱਤਾ ਕਿ ਇਸ ਦਾ ਵੱਡਾ ਅਪ੍ਰੇਸ਼ਨ ਹੋਵੇਗਾ। ਇਸ ਸਬੰਧੀ ਮਹਿਲਾ ਡਾਕਟਰ ਦਾ ਕਹਿਣਾ ਕਿ ਉਸ ਵਲੋਂ ਉਕਤ ਮਹਿਲਾ ਨੂੰ ਹਸਪਤਾਲ ਭਰਤੀ ਕਰਨ ਲਈ ਕਿਹਾ ਸੀ , ਪਰ ਪਰਿਵਾਰ ਇਹ ਕਹਿ ਕੇ ਵਾਪਸ ਲੈ ਗਿਆ ਕਿ ਉਨ੍ਹਾਂ ਦਾ ਘਰ ਨਜ਼ਦੀਕ ਹੈ। ਇਸ ਸਬੰਧੀ ਹਸਪਤਾਲ ਐਸ.ਐਮ.ਓ ਦਾ ਕਹਿਣਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।