ਨਕਲੀ ਸੀਆਈਏ ਸਟਾਫ਼ ਬਣ ਸ਼ੋਅਰੂਮ ਦੇ ਮਾਲਕ ਨੂੰ ਕੀਤਾ ਅਗਵਾ - lehragaga latest news
ਫਿਲਮੀ ਅੰਦਾਜ਼ 'ਚ ਲਹਿਰਾਗਾਗਾ ਵਿੱਚ ਇੱਕ ਸ਼ੋਅਰੂਮ ਦੇ ਮਾਲਕ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਉਸ ਦੇ ਸ਼ੋਅਰੂਮ ਵਿੱਚ ਕੁਝ ਲੋਕ ਆਏ ਜੋ ਆਪਣੇ ਆਪ ਨੂੰ ਸੀਆਈਏ ਸਟਾਫ਼ ਦਾ ਕਰਮਚਾਰੀ ਦੱਸ ਰਹੇ ਸਨ। ਇਨ੍ਹਾਂ ਵਿਚੋਂ 2 ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਅਤੇ ਬਾਕੀ ਸਿਵਲ ਕਪੜੇ ਵਿੱਚ ਸਨ। ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਉਹ ਉਸ ਨੂੰ ਗ੍ਰਿਫਤਾਰ ਕਰ ਕੇ ਕਿਸੇ ਅਣਪਛਾਤੇ ਜਗ੍ਹਾ ਲੈ ਗਏ ਜਿੱਥੇ ਉਸ ਦੀ ਰਿਹਾਈ ਦੇ ਲਈ 50 ਲੱਖ ਰੁਪਏ ਦੀ ਮੰਗ ਕੀਤੀ। ਉੱਥੇ ਹੀ ਪੁਲਿਸ ਨੇ ਸ਼ੋਅਰੂਮ ਮਾਲਕ ਦੇ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।