ਜਾਅਲੀ ਅਧਾਰ ਕਾਰਡ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼ - ਗ੍ਰਿਫ਼ਤਾਰ
ਲੁਧਿਆਣਾ:ਅਜਿਹੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ।ਜਿਨ੍ਹਾਂ ਵੱਲੋਂ ਆਪਣੇ ਜਾਅਲੀ ਦਸਤਾਵੇਜ਼ ਲਗਾ ਕੇ ਆਧਾਰ ਕਾਰਡ ਬਣਾਇਆ ਜਾਂਦਾ ਸੀ।ਮੁਲਜ਼ਮਾਂ ਵਾਲੋਂ ਪੈਸੇ ਲੈ ਕੇ ਲੋਕਾਂ ਦੇ ਜਾਅਲੀ ਆਧਾਰ ਕਾਰਡ (Aadhaar card) ਵੀ ਬਣਾਏ ਜਾ ਰਹੇ ਸਨ। ਇਸ ਬਾਰੇ ਜਾਂਚ ਅਧਿਕਾਰੀ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿਸ ਵਿੱਚ ਪੁਲਿਸ ਵੱਲੋਂ ਤਿੰਨ ਅਜਿਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਪੈਸੇ ਲੈ ਕੇ ਗਲਤ ਦਸਤਾਵੇਜ਼ਾਂ ਦੇ ਅਧਾਰ ਉਪਰ ਜਾਅਲੀ ਅਧਾਰ ਕਾਰਡ ਬਣਾਉਣ ਦਾ ਕੰਮ ਕਰਦੇ ਸਨ। ਪੁਲਿਸ ਵੱਲੋਂ ਕੰਪਿਊਟਰ ਵੀ ਜ਼ਬਤ ਕਰ ਲਏ ਗਏ ਹਨ।