ਕੁਦਰਤ ਦਾ ਹੋਇਆ ਕ੍ਰਿਸ਼ਮਾ! ਖ਼ਬਰ ਸੁਣ ਉੱਡਣਗੇ ਹੋਸ਼ - cancer journey of gurvinder kaur
ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੋ ਕਿ ਸੁਣਨ ਦੇਖਣ ਵਾਲੇ ਹਰ ਇੱਕ ਇਨਸਾਨ ਨੂੰ ਹੈਰਾਨ ਕਰ ਰਹੀ ਹੈ। ਅੰਮ੍ਰਿਤਸਰ ਦੀ ਰਹਿਣ ਵਾਲੀ ਮਹਿਲਾ ਗੁਰਵਿੰਦਰ ਕੌਰ ਜੋ ਕਿ ਲੀਵਰ ਅਤੇ ਕੈਂਸਰ ਤੋਂ ਪੀੜ੍ਹਤ ਸੀ ਅਤੇ ਉਸ ਕੋਲ ਜ਼ਿੰਦਗੀ ਦੇ ਸਿਰਫ ਦੋ ਮਹੀਨੇ ਹੀ ਬਚੇ ਸਨ। ਠੀਕ ਹੋਈ ਮਹਿਲਾ ਦਾ ਕਹਿਣੈ ਕਿ ਉਸਦੀ ਸੱਚੇ ਦਿਲੋਂ ਗੁਰੂ ਰਾਮਦਾਸ ਪ੍ਰਤੀ ਸ਼ਰਧਾ ਤੇ ਵਿਸ਼ਵਾਸ਼ ਦੇ ਚਲਦਿਆਂ ਬਿਲਕੁਲ ਠੀਕ ਹੋ ਗਈ ਹੈ। ਗੁਰਵਿੰਦਰ ਕੌਰ ਠੀਕ ਹੋਣ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਨਤਮਸਤਕ ਹੋਈ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੂਰ ਦੂਰ ਤੱਕ ਆਪਣਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਠੀਕ ਨਹੀਂ ਹੋ ਸਕੀ ਜਦਕਿ ਇਲਾਜ ਕਰਵਾਉਣ ਦੇ ਚੱਲਦੇ ਉਸਦੀ ਸਿਹਤ ਹੋਰ ਵੀ ਖਰਾਬ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਗੁਰੂ ਰਾਮਦਾਸ ਜੀ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਹੈ ਜਿਸਦੇ ਚੱਲਦੇ ਵਾਹਿਗੁਰੂ ਅੱਗੇ ਉਸਦੀ ਸੱਤ ਸਾਲ ਦੀ ਧੀ ਅਤੇ ਉਸਦੀ ਅਰਦਾਸ ਨੂੰ ਬੂਰ ਪਿਆ ਹੈ। ਉਨ੍ਹਾਂ ਦਾ ਕਹਿਣੈ ਕਿ ਵਾਹਿਗੁਰੂ ਦੇ ਕ੍ਰਿਸ਼ਮੇ ਸਦਕਾ ਉਸਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ।