ਲੁਧਿਆਣਾ: ਵੇਟ ਗੰਜ ਇਲਾਕੇ ਵਿੱਚ ਫੈਕਟਰੀ ਨੂੰ ਲੱਗੀ ਅੱਗ 'ਤੇ ਪਾਇਆ ਕਾਬੂ - ਸਭਰਵਾਲ ਹੌਜਰੀ ਫੈਕਟਰੀ
ਲੁਧਿਆਣਾ: ਵੇਟ ਗੰਜ ਲਾਲ ਮਸਜਿਦ ਰੋਡ ਉੱਤੇ ਸਭਰਵਾਲ ਹੌਜਰੀ ਫੈਕਟਰੀ ਵਿੱਚ ਸਨਿੱਚਰਵਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ। ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਗ ਬੂਝਾਊ ਅਮਲੇ ਦੇ ਅਧਿਕਾਰੀ ਬੀਐੱਸ ਸੰਧੂ ਨੇ ਦੱਸਿਆ ਕਿ ਲੁਧਿਆਣਾ ਦੇ ਵੇਟ ਗੰਜ ਲਾਲ ਮਸਜਿਦ ਰੋਡ ਉੱਤੇ ਸਥਿਤ ਸਭਰਵਾਲ ਹੌਜਰੀ ਫੈਕਟਰੀ ਵਿੱਚ ਅੱਗ ਲੱਗੀ ਹੈ। ਇਥੇ ਗੋਦਾਮ ਅੰਦਰ ਐਲਪੀਜੀ ਸਿਲੰਡਰ ਪਏ ਸਨ, ਜਿਨ੍ਹਾਂ 'ਚ ਬਲਾਸਟ ਹੋਣ ਕਾਰਨ ਅੱਗ ਛੇਤੀ ਹੀ ਪੂਰੀ ਫੈਕਟਰੀ 'ਚ ਫੈਲ ਗਈ। ਇਲਾਕੇ ਤੰਗ ਹੋਣ ਕਾਰਨ ਇਥੇ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਆਉਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਫਾਈਰ ਬ੍ਰਿਗੇਡ ਦੀਆਂ 100 ਗੱਡੀਆਂ ਨੇ ਕਾਫੀ ਮੁਸ਼ਕਲਾਂ ਤੋਂ ਬਾਅਦ ਅੱਗ ਉੱਤੇ ਕਾਬੂ ਪਾ ਲਿਆ ਹੈ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਨਾਲ ਦੀ ਇੱਕ ਦੋ ਦੁਕਾਨਾਂ ਚ ਪਿਆ ਸਾਮਾਨ ਸੜ ਕੇ ਜ਼ਰੂਰ ਸਵਾਹ ਹੋ ਗਿਆ।