ਅੱਗ ਦੀ ਭੇਟ ਚੜ੍ਹੀ ਫੈਕਟਰੀ,ਲੱਖਾਂ ਦਾ ਨੁਕਸਾਨ - ਅੱਗ 'ਤੇ ਕਾਬੂ ਪਾਇਆ
ਜਲੰਧਰ: ਗਲੋਬਲ ਕਲੋਨੀ ਇਲਾਕੇ ਵਿੱਚ ਇੰਡਸਟਰੀਅਲ ਏਰੀਆ 'ਚ ਪੀਵੀਸੀ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ 'ਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਬਾਹਰ ਲੱਗੇ ਟ੍ਰਾਂਸਫਾਰਮਰ ਤੋਂ ਨਿਕਲੀ ਚਿੰਗਾਰੀ ਕਾਰਨ ਅੱਗ ਲੱਗੀ ਹੈ। ਇਸ ਸਬੰਧੀ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਵਲੋਂ ਮੁਸ਼ੱਕਤ ਨਾਲ ਇਸ ਅੱਗ 'ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਕਾਰਨ ਫੈਕਟਰੀ 'ਚ ਪਿਆ ਲੱਖਾਂ ਦਾ ਸਮਾਨ ਸੜ ਗਿਆ।