ਕੋਰੋਨਾ ਵਾਇਰਸ ਕਾਰਨ ਫੈਕਟਰੀਆਂ ਤੇ ਟ੍ਰੈਫਿਕ ਬੰਦ, ਬੁੱਢਾ ਨਾਲਾ ਵੀ ਹੋਇਆ ਸਾਫ - ਕਰੋਨਾ ਵਾਇਰਸ
ਕੋਰੋਨਾ ਵਾਇਰਸ ਕਰਕੇ ਜਿੱਥੇ ਪੂਰੀ ਦੁਨੀਆਂ ਭਰ ਵਿੱਚ ਲਗਾਤਾਰ ਲੋਕਾਂ ਦੀਆਂ ਮੌਤਾਂ ਦਾ ਆਂਕੜਾ ਵੱਧਦਾ ਜਾ ਰਿਹਾ ਹੈ ਉੱਥੇ ਹੀ ਇਸ ਦਾ ਇੱਕ ਸਕਾਰਾਤਮਕ ਪੱਖ ਵੀ ਹੁਣ ਵਿਖਾਈ ਦੇਣ ਲੱਗਾ ਹੈ ਜਿੱਥੇ ਫੈਕਟਰੀਆਂ, ਡਾਇੰਗ, ਟ੍ਰੈਫਿਕ ਆਦਿ ਬੰਦ ਹੋਣ ਕਾਰਨ ਹਵਾ ਪ੍ਰਦੂਸ਼ਣ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ਦਾ ਸਭ ਤੋਂ ਪ੍ਰਦੂਸ਼ਿਤ ਨਾਲਾ ਬੁੱਢਾ ਨਾਲਾ ਵੀ ਹੁਣ ਪਹਿਲਾਂ ਨਾਲੋਂ ਕੁਝ ਸਾਫ਼ ਵਿਖਾਈ ਦੇਣ ਲੱਗਾ ਹੈ।