ਕਾਂਗਰਸ 'ਚ ਧੜੇਬੰਦੀ ਹੋਈ ਜੱਗ ਜ਼ਾਹਿਰ - ਦੂਜੀ ਲਿਸਟ ਵਿਚ ਦਰਸ਼ਨ ਸਿੰਘ ਢਿੱਲਵਾਂ ਦਾ ਨਾਮ
ਫ਼ਰੀਦਕੋਟ: ਦੂਜੀ ਲਿਸਟ ਵਿਚ ਦਰਸ਼ਨ ਸਿੰਘ ਢਿੱਲਵਾਂ ਦਾ ਨਾਮ ਉਮੀਦਵਾਰ ਵੱਜੋਂ ਆਉਣ ਕਾਰਨ ਵਿਰੋਧੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਕਾਟੋ ਕਲੇਸ਼ ਪਹਿਲਾਂ ਹੀ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਵਿਧਾਨ ਸਭਾ ਹਲਕਾ ਜੈਤੋ ਦੀ ਦੂਜੀ ਲਿਸਟ ਵਿੱਚ ਉਮੀਦਵਾਰ ਵੱਜੋਂ ਦਰਸ਼ਨ ਸਿੰਘ ਢਿਲਵਾਂ ਦਾ ਨਾਮ ਆਉਣ ਕਾਰਨ ਵਿਰੋਧੀਆਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਈਕਮਾਂਡ ਵੱਲੋਂ ਅਨਾਊਂਸ ਕੀਤੇ ਨਾਮ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਮੁਹੰਮਦ ਦੀ ਬੇਟੀ ਜਾਵੇਦ ਅਖ਼ਤਰ ਨੂੰ ਟਿਕਟ ਮਿਲਣੀ ਚਾਹੀਦੀ ਸੀ ਜੋ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਜੈਤੋ ਹਲਕੇ ਵਿੱਚ ਸੇਵਾਵਾਂ ਨਿਭਾ ਰਹੇ ਹਨ। ਜੇ ਹਾਈਕਮਾਂਡ ਵੱਲੋਂ ਫ਼ੈਸਲਾ ਵਾਪਸ ਨਹੀਂ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਖ਼ਤ ਵਿਰੋਧ ਕੀਤਾ ਜਾਵੇਗਾ।