ਰੈੱਡ ਮਰਕਰੀ ਟਿਊਬ ਨਾਲ ਕੋਰੋਨਾ ਦਾ ਇਲਾਜ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਬਠਿੰਡਾ: ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਰੈੱਡ ਮਰਕਰੀ ਟਿਊਬ ਨਾਲ ਕੋਰੋਨਾ ਦਾ ਇਲਾਜ ਕਰਨ ਦੀ ਅਫ਼ਵਾਹ ਫੈਲਾਅ ਕੇ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਸਨ। ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਕਿਹਾ ਕਿ 24 ਫਰਵਰੀ ਦੀ ਦੇਰ ਰਾਤ ਕੰਟਰੋਲ ਰੂਮ 'ਤੇ ਲੁੱਟਖੋਹ ਦੀ ਸੂਚਨਾ ਮਿਲੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਥਾਣਾ ਕੈਂਟ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਕਿ ਸੁਰਜੀਤ ਸਿੰਘ ਵਾਸੀ ਬੀੜ ਬਹਿਮਣ ਵੱਲੋਂ ਇੱਕ ਗਰੋਹ ਬਣਾਇਆ ਗਿਆ ਹੈ ਜੋ ਕਿ ਰੈੱਡ ਮਰਕਰੀ ਨਾਮਕ ਟਿਊਬ ਦੇ ਅਧਾਰ ’ਤੇ ਕੋਰੋਨਾ ਦਾ ਇਲਾਜ ਕਰਨ ਦੀਆਂ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਠੱਗਦਾ ਸੀ।