ਘਰੇਲੂ ਗੈਸ ਦਾ ਗੋਰਖਧੰਦਾ ਬੇਨਕਾਬ - ਪੁਲਿਸ ਅਧਿਕਾਰੀ
ਜਲੰਧਰ: ਜ਼ਿਲ੍ਹੇ ਦੀ ਪੁਲਿਸ ਵੱਲੋਂ ਗੈਸ ਦੀ ਬਲੈਕ ਕਰਨ ਦੇ ਧੰਦੇ ਨੂੰ ਬੇਨਕਾਬ ਕੀਤਾ ਗਿਆ ਹੈ।ਪੁਲਿਸ ਵੱਲੋਂ ਮਧੂਬਨ ਕਲੋਨੀ ਦੇ ਸ਼ਖ਼ਸ ਨੂੰ ਵੱਡੇ ਸਿਲੰਡਰਾਂ ‘ਚੋਂ ਗੈਸ ਕੱਢ ਕੇ ਛੋਟੇ ਸਿਲੰਡਰਾਂ ‘ਚ ਪਾ ਕੇ ਵੇਚਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਗੈਸ ਡੇਢ ਸੌ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਰਵਾਸੀ ਲੋਕਾਂ ਨੂੰ ਵੇਚਦਾ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਦੁਕਾਨ ਤੇ ਰੇਡ ਕਰਕੇ ਉਸ ਕੋਲੋਂ 6 ਵੱਡੇ ਅਤੇ 5 ਛੋਟੇ ਸਿਲੰਡਰਾਂ ਸਣੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।