EXCLUSIVE: ਅਖਾੜੇ ਵਿੱਚ ਬਦਲਿਆ ਨਗਰ ਨਿਗਮ ਪਟਿਆਲਾ
ਪਟਿਆਲਾ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀਰਵਾਰ ਨੂੰ ਪਟਿਆਲਾ ਨਗਰ ਨਿਗਮ ਪਹੁੰਚੇ। ਦੱਸ ਦਈਏ ਕਿ ਪਟਿਆਲਾ 'ਚ ਨਗਰ ਨਿਗਮ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਆਹਮਣੇ ਸਾਹਮਣੇ ਹਨ। ਦੋਵਾਂ ਦੀ ਆਪਣੀ-ਆਪਣੀ ਸਿਆਸਤ ਦਾ ਜ਼ੋਰ ਲਗਾ ਰਹੇ ਸਨ। ਅੱਜ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬ੍ਰਹਮ ਮਹਿੰਦਰਾ ਦੀ ਤਾਕਤ ਦਾ ਇਮਤਿਹਾਨ ਹੈ। ਮੌਜੂਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਖ਼ਿਲਾਫ਼ ਮਤਾ ਲਿਆਂਦਾ ਗਿਆ ਹੈ। ਜਿਸ ਨੂੰ ਲੈ ਕੇ ਇੱਕ ਮੀਟਿੰਗ ਬੁਲਾਈ ਗਈ ਸੀ। ਅੱਜ ਵੀਰਵਾਰ ਨੂੰ ਨਗਰ ਨਿਗਮ ਦਫ਼ਤਰ ਪਟਿਆਲਾ ਵਿੱਚ ਫਲੋਰ ਟੈਸਟ ਕੀਤਾ ਜਾਣਾ ਹੈ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਪਹਿਲਾ ਹੀ ਆਪਣੀ ਪਾਰਟੀ ਦਾ ਵੀ ਐਲਾਨ ਕਰ ਚੁੱਕੇ ਸਨ ਤੇ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਕਾਂਗਰਸ ਦੇ ਖ਼ਿਲਾਫ਼ ਸਖ਼ਤ ਤੇਵਰ ਦਿਖਾ ਰਹੇ ਸਨ। ਹੁਣ ਦੇਖਣਾ ਹੋਵੇਗਾ ਕਿ ਪਟਿਆਲਾ ਮੇਅਰ ਦੀ ਕੁਰਸੀ ਕਿਸ ਦੇ ਹੱਥ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਫਲੋਰ ਟੈਸਟ ਵਿੱਚ ਆਗੂ ਇੱਕ ਦੂਜੇ ਨਾਲ ਭਿੜਦੇ ਨਜ਼ਰ ਆਏ। ਤੁਸੀਂ ਤਸਵੀਰਾਂ ਦੇਖ ਸਕਦੇ ਹੋ।