NRI ਦੇਣਗੇ ਮੇਰਾ ਪੂਰਾ ਸਾਥ, ਜਿੱਤਾਗਾਂ ਚੋਣ : ਨੀਟੂ ਸ਼ਟਰਾਂ ਵਾਲਾ
ਜਲੰਧਰ : ਪਿਛਲੀ ਵਾਰ ਜਲੰਧਰ ਤੋਂ ਲੋਕ ਸਭਾ ਚੋਣਾਂ (Lok Sabha elections) ਹਾਰ ਕੇ ਉੱਚੀ-ਉੱਚੀ ਰੋਣ ਅਤੇ ਫਗਵਾੜਾ ਵਿਖੇ ਜ਼ਿਮਨੀ ਚੋਣਾਂ ਹਾਰ ਕੇ ਆਪਣੇ ਕੱਪੜੇ ਫੜਨ ਵਾਲਾ ਨੀਟੂ ਸ਼ਟਰਾਂ (Nitu Shutterwale) ਵਾਲਾ ਹੁਣ ਆਪਣੀ ਖ਼ੁਦ ਦੀ ਪਾਰਟੀ ਬਣਾ ਕੇ ਪੰਜਾਬ ਵਿੱਚ ਇੱਕ 117 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹ ਕੇ ਚੋਣਾਂ ਲੜਨ ਜਾ ਰਿਹਾ ਹੈ। ਇਸ ਦੇ ਲਈ ਨੀਟੂ ਸ਼ਟਰਾਂ ਵਾਲੇ ਨੇ ਐਨ.ਆਰ.ਆਈ ਆਜ਼ਾਦ ਪਾਰਟੀ ਦੇ ਨਾਮ ਦੀ ਆਪਣੀ ਪਾਰਟੀ ਬਣਾ ਲਈ ਹੈ। ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਨੀਟੂ ਸ਼ਟਰਾਂ ਵਾਲੇ ਨੇ ਐਨ.ਆਰ.ਆਈ ਆਜ਼ਾਦ ਪਾਰਟੀ (NRI Independent Party) ਨਾਮ ਦੀ ਆਪਣੀ ਪਾਰਟੀ ਬਣਾਈ ਹੈ ਅਤੇ ਹੁਣ ਉਹ ਆਪਣੀ ਪਾਰਟੀ ਦੇ ਬੈਨਰ ਥੱਲੇ ਪੰਜਾਬ ਵਿੱਚ 117 ਸੀਟਾਂ ਉੱਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਜਾ ਰਿਹਾ ਹੈ।