4 ਘੰਟਿਆਂ ਲਈ ਬਣਾਓ ਪ੍ਰਧਾਨ ਮੰਤਰੀ ਭਾਰਤ ਨੂੰ ਬਣਾ ਦੇਵਾਂਗਾ ਅਮੀਰ : ਨੀਟੂ - ਈਟੀਵੀ ਭਾਰਤ
ਜਲੰਧਰ : ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਨੀਟੂ ਸ਼ਟਰਾਂ ਵਾਲੇ ਨੇ ਦੱਸਿਆ ਕਿ ਉਹ ਖੁਦ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣਾਂ ਲੜੇਗਾ ਅਤੇ ਉਸ ਦੇ ਬਾਕੀ ਸਾਰੇ ਉਮੀਦਵਾਰ ਆਪਣੇ ਆਪਣੇ ਇਲਾਕਿਆਂ ਤੋਂ ਚੋਣਾਂ ਲੜਨਗੇ। ਇਨ੍ਹਾਂ ਚੋਣਾਂ ਵਿੱਚ ਪ੍ਰਚਾਰ ਵਾਸਤੇ ਸਿਰਫ਼ ਆਟੋ ਰਿਕਸ਼ਾ ਦਾ ਇਸਤੇਮਾਲ ਕੀਤਾ ਜਾਏਗਾ। ਉਸ ਦੇ ਮੁਤਾਬਕ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਉਸ ਨੂੰ ਆਟੋ ਰਿਕਸ਼ਾ ਦੇਣ ਉਹ ਖ਼ਰੀਦਣ ਵਾਸਤੇ ਪੈਸੇ ਦੇਣ ਬਾਰੇ ਕਿਹਾ ਹੋਇਆ ਹੈ। ਉਸਦਾ ਕਹਿਣਾ ਹੈ ਕਿ ਮੈਨੂੰ 4 ਘੰਟਿਆਂ ਲਈ ਪ੍ਰਧਾਨ ਮੰਤਰੀ ਬਣਾ ਦਿਓ ਭਾਰਤ ਨੂੰ ਅਮੀਰ ਕਰ ਦੇਵਾਗਾਂ।