ਐਕਸਾਈਜ਼ ਵਿਭਾਗ ਨੇ 3 ਪਿੰਡਾਂ 'ਚੋਂ ਹਜ਼ਾਰਾਂ ਲੀਟਰ ਕੱਚੀ ਲਾਹਨ ਕੀਤੀ ਬਰਾਮਦ - ਐਕਸਾਈਜ਼ ਵਿਭਾਗ ਵੱਲੋਂ ਕੱਚੀ ਲਾਹਨ ਬਰਾਮਦ
ਅੰਮ੍ਰਿਤਸਰ: ਐਕਸਾਈਜ਼ ਵਿਭਾਗ ਨੇ 3 ਪਿੰਡਾਂ 'ਚੋਂ ਹਜ਼ਾਰਾਂ ਲੀਟਰ ਕੱਚੀ ਲਾਹਨ ਬਰਾਮਦ ਕੀਤੀ ਹੈ। ਐਕਸਾਈਜ਼ ਇੰਸਪੈਕਟਰ ਰਜਵੰਤ ਕੌਰ ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਬਲਾਕ ਚੁਗਾਂਵਾ ਵਿੱਚ ਪੁਰੇ ਜ਼ੋਰ ਸ਼ੋਰ ਨਾਲ ਦੇਸੀ ਸ਼ਰਾਬ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਅੱਜ ਬਲਾਕ ਚੁਗਾਵਾਂ ਦੇ ਤਿੰਨ ਪਿੰਡਾਂ ਜੱਜੇ, ਮੰਦਦ ਅਤੇ ਸੌੜੀਆਂ ਵਿੱਚ ਛਾਪੇਮਾਰੀ ਕੀਤੀ ਜਿਥੇ ਵੱਡੀ ਮਾਤਰਾ ਵਿਚ ਕੱਚੀ ਲਾਹਣ ਅਤੇ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰਾਂ ਵਿਚੋਂ ਕੁਝ ਨਹੀਂ ਮਿਲਿਆ ਪਰ ਲੋਕਾਂ ਵੱਲੋਂ ਬਾਹਰ ਨਾਲੇ ਦੇ ਕਿਨਾਰੇ ਕਰੀਬ 15 ਡਰੱਮ ਕੱਚੀ ਲਾਹਣ ਦੇ ਦੱਬੇ ਹੋਏ ਸਨ ਜੋ ਕਿ ਕਰੀਬ ਤਿੰਨ ਹਜ਼ਾਰ ਲੀਟਰ ਬਣਦੀ ਹੈ।ਇਸ ਦੇ ਨਾਲ ਹੀ ਪਿੰਡਾਂ ਵਿਚੋਂ ਭਾਰੀ ਮਾਤਰਾ ਵਿਚ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਜ਼ਦੀਕੀ ਪਿੰਡ ਕੁੱਤੀਵਾਲ ਤੋਂ 1200 ਲੀਟਰ ਕੱਚੀ ਲਾਹਨ ਬਰਾਮਦ ਕੀਤੀ ਗਈ ਹੈ।