ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ 'ਚ ਐਕਸਾਈਜ਼ ਵਿਭਾਗ ਦੀ ਰੇਡ - ਨਿੱਜੀ ਹੋਟਲ 'ਚ ਐਕਸਾਈਜ਼ ਵਿਭਾਗ ਨੇ ਕੀਤੀ ਰੇਡ
ਅੰਮ੍ਰਿਤਸਰ : ਸ਼ਹਿਰ ਦੇ ਪਾਸ਼ ਇਲਾਕਾ ਕਹਾਉਣ ਵਾਲੇ ਰਣਜੀਤ ਐਵਨਯੂ ਵਿਖੇ ਸਥਿਤ ਇੱਕ ਨਿੱਜੀ ਹੋਟਲ 'ਚ ਐਕਸਾਈਜ਼ ਵਿਭਾਗ ਨੇ ਰੇਡ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੋਟਲ ਪ੍ਰਬੰਧਕ, ਰਿੱਪਲ ਗਰੁੱਪ ਦੇ ਅਧਿਕਾਰੀ ਸੰਨੀ ਸਲਵਾਨ ਨੇ ਇਸ ਨੂੰ ਰੂਟੀਨ ਚੈਕਿੰਗ ਦਾ ਹਿੱਸਾ ਦੱਸਿਆ। ਇਸ ਦੌਰਾਨ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਵੀ ਹੋਟਲ ਰਿਕਾਰਡ ਦੀ ਚੈਕਿੰਗ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਹੋਟਲ ਵੱਲੋਂ ਕੁੱਝ ਰਜਿਸਟਰ ਨਹੀਂ ਵਿਖਾਏ ਗਏ ਜੇਕਰ ਉਹ ਨਹੀਂ ਵਿਖਾਉਂਦੇ ਤਾਂ ਹੋਟਲ ਖਿਲਾਫ ਕਾਰਵਾਈ ਕੀਤੀ ਜਾਵੇਗੀ।