ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਮਾਰੀ ਰੇਡ, ਦੇਖੋ ਕੀ ਮਿਲਿਆ ?
ਫਿਰੋਜ਼ਪੁਰ: ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਸਤਲੁਜ ਦਰਿਆ 'ਚੋਂ ਭਾਰੀ ਮਾਤਰਾ ਵਿੱਚ ਤਿਆਰ ਕੀਤੀ ਜਾ ਰਹੀ ਲਾਹਨ ਨੂੰ ਨਸ਼ਟ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਬਖਸ਼ ਸਿੰਘ ਜੀਰਾ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਅਲੀਕੇ ਦੇ ਨਾਲ ਵਗਦੇ ਸਤਲੁਜ ਦਰਿਆ ਚੋਂ ਕਰੀਬ 65 ਹਜਾਰ ਲੀਟਰ ਲਾਹਨ, ਕੱਚੀ ਸਰਾਬ, ਡਰੰਮ ਤਰਪਾਲਾ,ਅਤੇ ਸ਼ਰਾਬ ਨਾਲ ਭਰੀਆਂ ਟਿਊਬਾਂ ਅਤੇ ਹੋਰ ਸ਼ਰਾਬ ਤਿਆਰ ਕਰਨ ਵਾਲਾ ਸਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਉਨ੍ਹਾਂ ਦੇ ਨਾਲ ASI ਬਲਵੀਰ ਸਿੰਘ ਐਕਸਾਈਜ਼ ਵਿਭਾਗ ਜੀਰਾ ਸਰਕਲ ਵੀ ਆਪਣੀ ਫੋਰਸ ਲੈ ਕੇ ਇੱਥੇ ਪਹੁੰਚੇ ਅਤੇ ਬੋਟ ਦੇ ਜਰੀਏ ਹੋਰ ਸ਼ਰਾਬ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਬਰਾਮਦ ਕੀਤੀ ਗਈ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਸਮਾਨ ਨੂੰ ਕਬਜੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।