ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਬੋਲੇ ਸਿੱਖ ਸੁਰੱਖਿਅਤ ਨਹੀਂ - ਸਾਬਕਾ ਵਿਧਾਇਕ ਬਲਦੇਵ ਕੁਮਾਰ
ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਉੱਤੇ ਪਾਕਿਸਤਾਨ ਵਿਰੁੱਧ ਗਰਜ਼ੇ ਹਨ। ਸਾਬਕਾ ਵਿਧਾਇਕ ਬਲਦੇਵ ਕੁਮਾਰ ਭਾਰਤ ਵਿੱਚ ਰਾਜਨੀਤਿਕ ਸ਼ਰਨ ਲੈ ਕੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਸੁਰੱਖਿਅਤ ਨਹੀਂ ਹਨ। ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਮੈ ਪਹਿਲਾਂ ਵੀ ਕਹਿ ਰਿਹਾ ਸੀ ਕਿ ਜਦੋਂ ਮੇਰੇ ਨਾਲ ਵਿਧਾਇਕ ਹੋਣ ਦੇ ਬਾਵਜੂਦ ਇੰਨੀ ਜ਼ਿਆਦਤੀ ਕੀਤੀ ਗਈ, ਮੈਨੂੰ ਧਰਮ ਤਬਦੀਲੀ ਲਈ ਕਿਹਾ ਜਾਂਦਾ ਸੀ, ਤਾਂ ਉੱਥੇ ਆਮ ਜਨਤਾ ਉੱਤੇ ਕਿਵੇਂ ਜ਼ੁਲਮ ਹੁੰਦੇ ਹੋਣਗੇ। ਉਨ੍ਹਾਂ ਉੱਥੇ ਰਹਿ ਰਹੇ ਪੰਜਾਬੀਆਂ ਨੂੰ ਚੜ੍ਹਦੇ ਪੰਜਾਬ ਵੱਲ ਆਉਣ ਲਈ ਬੇਨਤੀ ਕੀਤੀ।