ਹੁਸ਼ਿਆਰਪੁਰ 'ਚ ਈਵੀਐਮ ਮਸ਼ੀਨਾਂ ਲੈ ਕੇ ਮੁਲਾਜ਼ਮ ਬੂਥਾਂ ਲਈ ਹੋਏ ਰਵਾਨਾ - ਹੁਸ਼ਿਆਰਪੁਰ 'ਚ ਈਵੀਐਮ ਮਸ਼ੀਨਾਂ
ਹੁਸ਼ਿਆਰਪੁਰ: ਭਲਕੇ ਸੂਬੇ ਭਰ ’ਚ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਥੇ ਹੀ ਜੇਕਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਪ੍ਰਸ਼ਾਸਨ ਨੇ ਈਵੀਐਮ ਮਸ਼ੀਨਾਂ ਲੈ ਕੇ ਮੁਲਾਜ਼ਮਾਂ ਨੂੰ ਬੂਥਾਂ ਲਈ ਰਵਾਨਾ ਕਰ ਦਿੱਤਾ। ਇਸ ਮੌਕੇ ਐਸਡੀਐਮ ਅਮਿਤ ਮਹਾਜਨ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਚੋਣਾ ਦੇ ਮੱਦੇਨਜ਼ਰ 50 ਵਾਰਡਾਂ ਵਿੱਚ ਪੂਰਨ ਮੁਕੰਮਲ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹਰ ਵਾਰਡ ਲਈ ਵੱਖਰੀ ਟੀਮ ਭੇਜ ਦਿੱਤੀ ਗਈ ਹੈ ਤੇ ਲੋਕ ਬਿਨਾ ਕਿਸੇ ਡਰ ਦੇ ਵੋਟਿੰਗ ਕਰ ਸਕਦੇ ਹਨ। ਇਸ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਤੇ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ।