ਪੰਜਾਬ

punjab

ETV Bharat / videos

ਲੌਕਡਾਊਨ ਦੌਰਾਨ ਵੀ ਪ੍ਰੇਮੀ ਜੋੜੇ ਅਦਾਲਤ ਤੋਂ ਕਰ ਰਹੇ ਸੁਰੱਖਿਆ ਦੀ ਮੰਗ - punjab and haryana high court

By

Published : May 31, 2020, 1:46 PM IST

ਲੌਹਕਡਾਊਨ ਕਾਰਨ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸਿਰਫ਼ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਹੋ ਰਹੀ ਹੈ। ਇਸਦੇ ਨਾਲ ਹੀ ਹਾਈ ਕੋਰਟ ਵਿੱਚ ਰੋਜ਼ਾਨਾ ਕਈ ਪ੍ਰੇਮੀ ਜੋੜੀਆਂ ਦੇ ਮਾਮਲੇ ਆਉਂਦੇ ਹਨ ਜੋ ਕਿ ਸਥਾਨਕ ਗੁਰਦੁਆਰਾ ਜਾਂ ਮੰਦਿਰਾਂ ਵਿਚ ਵਿਆਹ ਕਰਵਾਓਣ ਤੋਂ ਬਾਅਦ ਆਪਣੇ ਪਰਿਵਾਰ ਤੋਂ ਜਾਨ ਦਾ ਖਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕਰਦੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਸੌਰਵ ਕਪੂਰ ਨੇ ਦੱਸਿਆ ਕਿ ਕੋਰਟ ਵਿੱਚ ਪ੍ਰੇਮੀ ਜੋੜਿਆਂ ਦੀ ਕਾਫ਼ੀ ਜ਼ਿਆਦਾ ਸੰਖਿਆ ਵਿੱਚ ਪਟੀਸ਼ਨਾਂ ਹਾਈਕੋਰਟ ਵਿੱਚ ਆਉਂਦੀਆਂ ਹਨ। ਇਸ ਤਹਿਤ ਇਨ੍ਹਾਂ ਮਾਮਲਿਆਂ ਦਾ ਬੋਝ ਘੱਟ ਕਰਨ ਲਈ ਹਾਈਕੋਰਟ ਨੇ ਫ਼ੈਸਲਾ ਕੀਤਾ ਸੀ ਕਿ ਜਲਦ ਤੋਂ ਜਲਦ ਇਨ੍ਹਾਂ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ। ਪਰ ਇਹ ਜੋੜੇ ਜ਼ਿਲ੍ਹਾ ਅਦਾਲਤਾਂ ਵਿੱਚ ਨਾ ਜਾ ਕੇ ਹਾਈਕੋਰਟ ਵਿੱਚ ਜ਼ਿਆਦਾ ਸੁਰੱਖਿਆ ਦੀ ਗੁਹਾਰ ਲਗਾਉਂਦੇ।

ABOUT THE AUTHOR

...view details