ਆਲ ਪਾਰਟੀ ਮੀਟਿੰਗ 'ਤੇ ਮੁੱਖ ਮੰਤਰੀ ਡਰਾਮਾ ਬੰਦ ਕਰਨ: ਅਰੋੜਾ - ਮੁੱਖ ਮੰਤਰੀ ਡਰਾਮਾ ਬੰਦ ਕਰਨ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਬ ਪਾਰਟੀ ਮੀਟਿੰਗ ਦੇ ਦਿੱਤੇ ਸੱਦੇ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਵੱਲੋਂ ਨਵੇਂ ਖੇਤੀ ਕਾਨੂੰਨ ਲਾਗੂ ਕਰਨ ਤੋਂ ਬਾਅਦ 24 ਜੂਨ ਨੂੰ ਵੀ ਆਲ ਪਾਰਟੀ ਦੀ ਬੈਠਕ ਬੁਲਾਈ ਗਈ ਸੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਜਾਣ ਦੀ ਗੱਲ ਕਹੀ ਸੀ ਜੋ ਹੁਣ ਤੱਕ ਪੂਰੀ ਨਹੀਂ ਕੀਤੀ ਗਈ। ਅਮਨ ਅਰੋੜਾ ਨੇ ਕਿਹਾ ਕਿ 7 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸੀਐਮ ਨੇ ਪੀਐਮ ਨੂੰ ਕੋਈ ਚਿੱਠੀ ਨਹੀਂ ਲਿਖੀ ਅਤੇ ਨਾ ਹੀ ਕਿਸਾਨਾਂ ਲਈ ਕੋਈ ਠੋਸ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਆਪ ਪੰਜਾਬ ਦੇ ਹਰ ਮੁੱਦੇ ਲਈ ਨਾਲ ਖੜੀ ਹੈ ਪਰ ਮੁੱਖ ਮੰਤਰੀ ਡਰਾਮਾ ਕਰਨਾ ਬੰਦ ਕਰਨ।