ਸਰਸ ਮੇਲੇ ਵਿੱਚ ਵੇਖਣ ਨੂੰ ਮਿਲਿਆ ਮੰਦੀ ਦਾ ਅਸਰ - ਸਰਸ ਮੇਲਾ ਰੂਪਨਗਰ
ਦੇਸ਼ ਭਰ ਵਿੱਚ ਇੱਕ ਪਾਸੇ ਜਿੱਥੇ ਮੰਦੀ ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਸਰਸ ਮੇਲੇ ਵਿੱਚ ਵੀ ਮੰਦੀ ਦਾ ਅਸਰ ਸਾਫ਼ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਸਰਸ ਮੇਲੇ ਵਿੱਚ ਭਾਰਤ ਦੇ ਕੋਨੇ-ਕੋਨੇ ਤੋਂ ਸ਼ਿਲਪਕਾਰ, ਦਸਤਕਾਰ ਤੇ ਹੋਰ ਸਜਾਵਟ ਦਾ ਸਾਮਾਨ ਲੈ ਕੇ ਜੋ ਦੁਕਾਨਦਾਰ ਆਏ ਹਨ ਉਨ੍ਹਾਂ ਦਾ ਸਾਮਾਨ ਨਹੀਂ ਵਿਕ ਰਿਹਾ ਹੈ। ਈਟੀਵੀ ਭਾਰਤ ਦੀ ਟੀਮ ਨੇ ਰੂਪਨਗਰ ਵਿੱਚ ਚੱਲ ਰਹੇ ਸਰਸ ਮੇਲੇ ਦਾ ਦੌਰਾ ਕੀਤਾ ਤੇ ਗੁਜਰਾਤ ਤੋਂ ਆਈ ਦੁਕਾਨਦਾਰ ਨਾਲ ਖ਼ਾਸ ਗੱਲਬਾਤ ਕੀਤੀ। ਗੁਜਰਾਤ ਤੋਂ ਆਈ ਦੁਕਾਨਦਾਰ ਨੇ ਦੱਸਿਆ ਕਿ ਗੁਜਰਾਤ ਦਾ ਘਰ ਦੇ ਸ਼ਿੰਗਾਰ ਵਿੱਚ ਵਰਤਣ ਵਾਲਾ ਸਜਾਵਟੀ ਸਾਮਾਨ ਵੇਚਣ ਲਈ ਮੇਲੇ ਵਿੱਚ ਸਟਾਲ ਲਗਾਏ ਹਨ ਪਰ ਲੋਕ ਮੇਲੇ ਵਿੱਚ ਆਉਂਦੇ ਹਨ, ਸਾਮਾਨ ਦੇਖਦੇ ਹਨ ਅਤੇ ਕੁੱਝ ਖ਼ਰੀਦੇ ਬਿਨਾਂ ਹੀ ਚਲੇ ਜਾਂਦੇ ਹਨ। ਇਸ ਕਰਕੇ ਸਾਡੀ ਦੁਕਾਨਦਾਰੀ ਬਿਲਕੁਲ ਮੰਦੀ ਦੇ ਵਿੱਚ ਚੱਲ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਰੂਪਨਗਰ ਵਿੱਚ ਜਿੱਥੇ ਸਰਸ ਮੇਲਾ ਚੱਲ ਰਿਹਾ ਹੈ, ਉਥੇ ਹੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਕਾਰਨ ਸਰਸ ਮੇਲੇ ਦੀ ਰੌਣਕ ਫਿੱਕੀ ਪੈ ਗਈ ਹੈ। ਜਿੱਥੇ ਇੱਕ ਪਾਸੇ ਬਰਸਾਤ ਕਾਰਨ ਦੁਕਾਨਦਾਰਾਂ ਦੀ ਵਿਕਰੀ ਦੇ ਵਿੱਚ ਰੁਕਾਵਟ ਪਈ ਹੈ ਉੱਥੇ ਹੀ ਕਿਤੇ ਨਾ ਕਿਤੇ ਭਾਰਤ 'ਚ ਫੈਲੀ ਮੰਦੀ ਦਾ ਅਸਰ ਵੀ ਇਸ ਮੇਲੇ ਦੇ ਵਿਚ ਸਾਫ਼ ਦਿਖਾਈ ਦੇ ਰਿਹਾ ਹੈ।