ਰਾਸ਼ਟਰੀ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਪ੍ਰੇਮ ਸਿੰਘ ਸਫ਼ਰੀ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ - ਰਾਸ਼ਟਰੀ ਜਨਸ਼ਕਤੀ ਪਾਰਟੀ
ਫਰੀਦਕੋਟ: ਜਿੱਥੇ ਇਸ ਵਾਰ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹੋਣਗੇ, ਉੱਥੇ ਹੀ ਇਕ ਨਵੀਂ ਪਾਰਟੀ ਰਾਸ਼ਟਰੀ ਜਨਸ਼ਕਤੀ ਪਾਰਟੀ(ਸੈਕੂਲਰ) ਪੰਜਾਬ ਦੀਆਂ ਵੱਖ-ਵੱਖ ਲੋਕ ਸਭਾ ਸੀਟਾਂ 'ਤੇ ਪਹਿਲੀ ਵਾਰ ਚੋਣ ਲੜੀ ਜਾ ਰਹੀ ਹੈ। ਈਟੀਵੀ ਭਾਰਤ ਨੇ ਰਾਸ਼ਟਰੀ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਪ੍ਰੇਮ ਸਿੰਘ ਸਫ਼ਰੀ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਮੁਹੰਮਦ ਸਦੀਕ, ਪ੍ਰੋਫੈਸਰ ਸਾਧੂ ਸਿੰਘ, ਪੀਡੀਏ ਦੇ ਮਾਸਟਰ ਬਲਦੇਵ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ 'ਤੇ ਜ਼ਬਰਦਸਤ ਨਿਸ਼ਾਨੇ ਵਿੰਨ੍ਹੇ।