ਸਿੰਘ ਇਜ਼ ਕਿੰਗ, ਜਗਮੀਤ ਸਿੰਘ - ਕੈਨੇਡਾ ਚੋਣਾਂ 2019
22 ਅਕਤੂਬਰ 2019 ਨੂੰ ਹੋਈਆਂ ਕੈਨੇਡਾ ਚੋਣਾਂ ਵਿੱਚ, ਭਾਰਤੀ ਲੋਕਾਂ ਅਤੇ ਖ਼ਾਸ ਕਰ ਪੰਜਾਬੀਆਂ ਦੀ ਮਦਦ ਨਾਲ ਇੱਕ ਵਾਰ ਫ਼ਿਰ ਜਸਟਿਨ ਟਰੂਡੋ ਜੇਤੂ ਤਾਂ ਰਹੇ, ਪਰ ਬਹੁਮਕ ਹਾਸਲ ਨਹੀਂ ਕਰ ਸਕੇ। ਟਰੂਡੋ ਨੂੰ ਆਪਣੀ ਸਰਕਾਰ ਬਣਾਉਣ ਲਈ 20 ਸੀਟਾਂ ਦੀ ਹੋਰ ਲੋੜ ਹੈ, ਇਸ ਲੋੜ ਦੀ ਪੂਰਤੀ ਕਰਦਾ ਵੀ ਪੰਜਾਬੀ ਹੀ ਨਜ਼ਰ ਆ ਰਿਹਾ ਹੈ। ਇਹ ਪੰਜਾਬੀ ਜਗਮੀਤ ਸਿੰਘ ਹੋ ਸਕਦਾ ਹੈ। ਜਗਮੀਤ ਨੇ ਇਸ਼ਾਰੇ-ਇਸ਼ਾਰੇ ਵਿੱਚ ਟਰੂਡੋ ਨੂੰ ਮਦਦ ਲਈ ਹਾਮੀ ਵੀ ਭਰ ਦਿੱਤੀ ਹੈ। ਪੂਰੇ ਕੈਨੇਡਾ ਦੇ ਨਾਲ ਸਿੱਖ ਜਗਤ ਵਿੱਚ ਕੈਨੇਡਾ ਚੋਣਾਂ ਵਿੱਚ ਪੰਜਾਬੀਆਂ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ।