ਨਸ਼ਾ ਤਸਕਰ ਨੇ ਦੱਸਿਆ ਤਸਕਰੀ ਦਾ ਕਾਲ਼ਾ ਸੱਚ - ਫਿਰੋਜ਼ਪੁਰ
ਪੰਜਾਬ 'ਚ ਨਸ਼ਾ ਇਸ ਸਮੇਂ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਹੈਰੋਇਨ ਦੇ ਨਸ਼ੇ ਨਾਲ ਪੂਰਾ ਪੰਜਾਬ ਤਬਾਹੀ ਦੀ ਕਗਾਰ 'ਤੇ ਖੜ੍ਹਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਤਸਕਰੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਕਿਸਤਾਨ 'ਚ ਬੈਠੇ ਨਸ਼ੇ ਦੇ ਸੌਦਾਗਰ ਹਰ ਰੋਜ਼ ਹੈਰੋਇਨ ਦੀ ਖੇਪ ਭਾਰਤ ਵੱਲ ਭੇਜ ਰਹੇ ਹਨ। ਈਟੀਵੀ ਭਾਰਤ ਨੇ ਅਜਿਹੇ ਹੀ ਇੱਕ ਕਿਸਾਨ ਨਾਲ ਗੱਲਬਾਤ ਕੀਤੀ ਜੋ ਸਰਹੱਦ ਪਾਰੋਂ ਭਾਰਤ ਵਿੱਚ ਹੈਰੋਇਨ ਦੀ ਖੇਪ ਲੈ ਕੇ ਆਉਂਦੇ ਹਨ। ਉਸ ਨੇ ਇਸ ਤਸਕਰੀ ਦਾ ਕਾਲ਼ਾ ਸੱਚ ਉਜਾਗਰ ਕੀਤਾ।