ਈਟੀਵੀ ਭਾਰਤ ਦੀ ਖ਼ਬਰ ਦਾ ਹੋਇਆ ਅਸਰ, ਹਰਕਤ 'ਚ ਆਈ ਨਗਰ ਕੌਂਸਲ - ਰੂਪਨਗਰ ਨਗਰ ਕੌਂਸਲ
ਈਟੀਵੀ ਭਾਰਤ ਦੀ ਖ਼ਬਰ ਦਾ ਅਸਰ ਰੂਪਨਗਰ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਜਿੱਥੇ ਡੇਢ ਮਹੀਨੇ ਪਹਿਲਾਂ ਸੀਵਰੇਜ ਲਈ ਪੁੱਟਿਆ ਗਿਆ ਟੋਆ ਨਗਰ ਕੌਂਸਲ ਨੇ ਮੁਰੰਮਤ ਕਰਕੇ ਭਰ ਦਿੱਤਾ ਹੈ। ਦਰਅਸਲ ਡੀਏਵੀ ਪਬਲਿਕ ਸਕੂਲ ਅਤੇ ਵਾਲਮੀਕਿ ਮੁਹੱਲੇ ਦੇ ਸਾਹਮਣੇ ਡੇਢ ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਸੀਵਰੇਜ ਦੀ ਪਾਈਪ ਪਾਉਣ ਲਈ ਇੱਕ ਟੋਆ ਪੁੱਟਿਆ ਗਿਆ ਸੀ। ਜਿਸ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਸੀ। ਬੀਤੇ ਦਿਨ ਈਟੀਵੀ ਭਾਰਤ ਰੂਪਨਗਰ ਦੀ ਟੀਮ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਸੀ, ਜਿਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਹੁਣ ਸੀਵਰੇਜ ਦੀ ਪਾਈਪ ਨੂੰ ਰਿਪੇਅਰ ਕਰਕੇ ਇਸ ਖੱਡੇ ਨੂੰ ਭਰ ਦਿੱਤਾ ਗਿਆ ਹੈ।