ਡਿਜੀਟਲ ਮੀਡੀਆ ਕਾਨਫ਼ਰੰਸ 2020: ETV ਭਾਰਤ ਆਮ ਜਨਤਾ ਦੀ ਗੱਲ ਨੂੰ ਲਿਆਉਂਦਾ ਅੱਗੇ - ETV ਭਾਰਤ ਦੀ MD ਬ੍ਰਿਥੀ ਚੇਰੂਕੁਰੀ ਨੇ ਕੀਤਾ ਦਿੱਲੀ ਵਿਖੇ ਸੰਬੋਧਨ
ਨਵੀਂ ਦਿੱਲੀ: ਸਾਉਥ ਏਸ਼ੀਅਨ ਡਿਜੀਟਲ ਮੀਡੀਆ ਐਵਾਰਡਜ਼ ਪ੍ਰੋਗਰਾਮ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਈਟੀਵੀ ਭਾਰਤ ਦਾ ਸਨਮਾਨ ਵੀ ਕੀਤਾ ਗਿਆ। ਪ੍ਰੋਗਰਾਮ ਵਿੱਚ ਈਟੀਵੀ ਭਾਰਤ ਦੀ ਮੈਨੇਜਿੰਗ ਡਾਇਰੈਕਟਰ ਬ੍ਰਿਥੀ ਚੇਰੂਕੁਰੀ ਨੇ ਸ਼ਿਰਕਤ ਕੀਤੀ ਤੇ ਪੁਰਸਕਾਰ ਲਿਆ। ਪੁਰਸਕਾਰ ਪ੍ਰਪਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਈਟੀਵੀ ਭਾਰਤ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਈਟੀਵੀ ਭਾਰਤ ਦੀ ਕੋਸ਼ਿਸ਼ ਹਰ ਕੋਨੇ ਤੋਂ ਅਜਿਹੀ ਖ਼ਬਰਾਂ ਲਿਆਉਣ ਦੀ ਹੈ, ਜੋ ਜਨਤਾ ਦੀ ਭਲਾਈ ਲਈ ਹੁੰਦੀਆਂ ਹਨ ਤੇ ਜਿਸ ਬਾਰੇ ਕੋਈ ਗੱਲ ਨਹੀਂ ਕਰਦਾ।