ਈਟੀਟੀ ਅਧਿਆਪਕਾਂ ਨੇ ਸਰਕਾਰ ਖਿਲਾਫ਼ ਕਾਲੀ ਝੰਡੀਆਂ ਲਾ ਕੱਢੀ ਮੋਟਰਸਾਇਕਲ ਰੈਲੀ - ਈਟੀਟੀ ਅਧਿਆਪਕਾਂ
ਰੂਪਨਗਰ: ਜ਼ਿਲ੍ਹੇ ’ਚ ਈਟੀਟੀ ਅਧਿਆਪਕਾਂ(teachers protest) ਵੱਲੋਂ ਕਾਲੀਆਂ ਝੰਡੀਆਂ ਲੈ ਕੇ ਮੋਟਰਸਾਇਕਲ ਰੈਲੀ ਕੱਢੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਈਟੀਟੀ ਅਧਿਆਪਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਕਿੰਨੀਆ ਹੀ ਅਸਾਮੀਆਂ ਅਧਿਆਪਕਾਂ ਦੀਆਂ ਖਾਲੀ ਪਈਆਂ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ(Punjab Government) ਵੱਲੋਂ ਭਰਿਆ ਨਹੀਂ ਜਾ ਰਿਹਾ ਹੈ। ਅਧਿਆਪਕਾਂ ਦੀ ਕਈ ਹੋਰ ਵੀ ਮੰਗਾਂ ਹਨ ਜਿਨ੍ਹਾਂ ’ਤੇ ਸਰਕਾਰ ਦਾ ਬਿਲਕੁੱਲ ਵੀ ਧਿਆਨ ਨਹੀਂ ਹੈ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਮੋਟਰਸਾਇਕਲ ਰੈਲੀ ਕੱਢੀ ਗਈ ਹੈ। ਤਾਂ ਜੋ ਇਸ ਰੈਲੀ ਨਾਲ ਉਨ੍ਹਾਂ ਦੀ ਆਵਾਜ ਸਰਕਾਰ ਤੱਕ ਪਹੁੰਚ ਸਕੇ।