ਈ.ਟੀ.ਟੀ. ਸਿਲੈਕਟਡ ਟੀਚਰ 'ਤੇ ਪੁਲਿਸ ਵਿਚਕਾਰ ਮਾਮੂਲੀ ਝੜਪ - ਪੰਜਾਬ ਸਰਕਾਰ
ਪਟਿਆਲਾ: ਈ.ਟੀ.ਟੀ. ਸਿਲੈਕਟਡ ਟੀਚਰ ਯੂਨੀਅਨ ਪੰਜਾਬ ਦੀ ਵੱਲੋਂ ਨਿਯੁਕਤੀ ਪੱਤਰ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ (Police) ਮੁਲਾਜ਼ਮਾਂ 'ਤੇ ਅਧਿਆਪਕਾਂ ਵਿਚਕਾਰ ਮਾਮੂਲੀ ਝੜਪ ਹੋਈ ਹੈ। ਇਸ ਝੜਪ ਵਿੱਚ ਫਿਲਹਾਲ ਕੋਈ ਅਧਿਆਪਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀ ਹੈ। ਇਸ ਮੌਕੇ ਇਨ੍ਹਾਂ ਅਧਿਆਪਕਾਂ ਨੇ ਪੰਜਾਬ ਸਰਕਾਰ ‘ਤੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ।