ਫ਼ਤਿਹਗੜ੍ਹ ਸਾਹਿਬ 'ਚ ਹੋਏ ਸਮਾਨਤਾ ਦੇ ਮੇਲੇ ਦਾ ਹਿੱਸਾ ਬਣੇ ਦਿਵਿਆਂਗ, ਨੇਤਰਹੀਣ ਤੇ ਕਿੰਨਰ - Fatehgarh Sahib news
ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਲਕਸ਼ੈ ਐਜੁਕੇਸ਼ਨਲ ਸਪੈਸ਼ਲੀ ਏਬਲਡ ਚਿਲਡਰਨ ਸੁਸਾਇਟੀ ਵੱਲੋਂ ਬੱਚਤ ਭਵਨ 'ਚ ਸਮਾਨਤਾ ਦਾ ਮੇਲਾ ਕਰਵਾਇਆ ਗਿਆ। ਇਸ ਮੇਲੇ 'ਚ ਵੱਡੀ ਗਿਣਤੀ 'ਚ ਦਿਵਿਆਂਗ, ਵਿਲੱਖਣ ਸਮਰੱਥਾ ਵਾਲੇ ਬੱਚਿਆਂ, ਨੇਤਰਹੀਣਾਂ ਤੇ ਕਿੰਨਰਾਂ ਨੇ ਹਿੱਸਾ ਲਿਆ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਜਸਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।