'ਫਸਲਾਂ ਦੀ ਖ਼ਰੀਦ ਸਰਕਾਰੀ ਏਜੰਸੀਆਂ ਵੱਲੋਂ ਬਣਾਈ ਜਾਵੇ ਯਕੀਨੀ' - ਅੰਨਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ
ਨਵੀਂ ਦਿੱਲੀ: ਅੰਨਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ ਕਿ ਅਕਤੂਬਰ ਮਹੀਨੇ ਦੇ ਆਖ਼ਿਰੀ ਹਫ਼ਤੇ 'ਚ ਝੋਨੇ ਦੀ ਖ਼ਰੀਦ ਸ਼ੁਰੂ ਹੋ ਜਾਂਦੀ ਹੈ। ਸਰਕਾਰ ਨੇ ਜਿਹੜਾ ਇਹ ਬਿੱਲ ਲਿਆਂਦਾ ਹੈ ਕਿ ਇਸ ਦੇ ਆਉਂਣ ਨਾਲ ਸਰਕਾਰ ਜਿਵੇ ਪਹਿਲੇ ਸਰਕਾਰੀ ਖਰੀਦ ਕਰਦੇ ਸਨ ਉਸ ਹੀ ਤਰ੍ਹਾਂ ਕੀ ਸਰਕਾਰ ਬਿੱਲ ਦੇ ਆਉਣ ਤੋਂ ਬਾਅਦ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਕਰੋੜਾ ਕਿਸਾਨਾਂ ਨੂੰ ਭਰੋਸਾ ਦਵੇ ਕਿ ਉਨ੍ਹਾਂ ਦੀਆਂ ਫਸਲਾਂ ਦੀ ਖ਼ਰੀਦ ਸਰਕਾਰੀ ਇਜੰਸਿਆਂ ਜਿਵੇਂ ਪਹਿਲੇ ਚਲਦੀ ਸੀ ਉਸੇ ਤਰ੍ਹਾਂ ਨਾਲ ਹੀ ਚਲਦੀ ਰਹੇਗੀ।