ਫੌਜ 'ਚ ਭਰਤੀ ਹੋਏ ਅਰਮਾਨਦੀਪ ਸਿੰਘ ਨੇ ਦਾਦੇ ਤੇ ਪਿਤਾ ਦੇ ਸੁਪਨੇ ਨੂੰ ਕੀਤਾ ਸਾਕਾਰ - ਦਾਦੇ ਤੇ ਪਿਤਾ ਦੇ ਸੁਪਨੇ ਨੂੰ ਕੀਤਾ ਸਾਕਾਰ
ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ 22 ਸਾਲਾ ਨੌਜਵਾਨ ਅਰਮਾਨਦੀਪ ਸਿੰਘ IMA ਦੀ ਪਰੇਡ 'ਚ ਫ਼ੌਜ 'ਚ ਲੈਫਟੀਨੈਂਟ ਵਜੋਂ ਭਰਤੀ ਹੋ ਗਏ ਹਨ। ਅਰਮਾਨਦੀਪ ਸਿੰਘ ਦੱਸਦੇ ਹਨ ਕਿ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਉਨ੍ਹਾਂ ਦੇ ਪਿਤਾ ਅਤੇ ਦਾਦੇ ਦੇ ਸੁਪਨਾ ਸੀ ਜਿਸ ਨੂੰ ਉਨ੍ਹਾਂ ਨੇ ਪੂਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫੌਜ ਵਿੱਚ ਭਰਤੀ ਹੋ ਕੇ ਉਨ੍ਹਾਂ ਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ। ਅਰਮਾਨਦੀਪ ਸਿੰਘ ਦੇ ਦਾਦੀ ਅਤੇ ਮਾਤਾ ਨੇ ਵੀ ਕਿਹਾ ਕਿ ਅਰਮਾਨਦੀਪ ਸਿੰਘ ਫੌਜ ਵਿੱਚ ਭਰਤੀ ਹੋਣ ਉੱਤੇ ਬਹੁਤ ਹੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ।