ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣ ਲਈ ਕੀਤਾ ਪ੍ਰੇਰਿਤ - ਸਰਕਾਰੀ ਸਕੂਲਾਂ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਠਵਾਲ ਵਿਖੇ ਬਲਾਕ ਮਜੀਠਾ ਦੇ ਨੋਡਲ ਅਫਸਰ ਮੈਡਮ ਅਨੂ ਬੇਦੀ ਅਤੇ ਪ੍ਰਿੰਸੀਪਲ ਕੰਵਲਜੀਤ ਸਿੰਘ ਧੰਜੂ ਦੀ ਅਗਵਾਈ ਹੇਠ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾਉਣ ਲਈ ਪਿੰਡਾਂ ’ਚ ਯਾਤਰਾ ਕੱਢ ਪ੍ਰੇਰਿਤ ਕੀਤਾ ਗਿਆ। ਨੋਡਲ ਅਫਸਰ ਅਨੂ ਬੇਦੀ ਨੇ ਕਿਹਾ ਕਿ ਸਕੂਲ ਵਿੱਚ ਹਰ ਸਹੂਲਤ ਉਪਲੱਬਧ ਹੈ ਜੋ ਕਿ ਨੇੜਲੇ ਪ੍ਰਾਈਵੇਟ ਸਕੂਲਾਂ ਵਿੱਚ ਉਪਲੱਬਧ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਵਿਦਿਆਰਥੀ ਚੰਗੀ ਸਿੱਖਿਆ ਹਾਸਿਲ ਕਰ ਚੰਗੇ ਅਹੁਦੇ ’ਤੇ ਪਹੁੰਚ ਸਕਣ। ਇਸ ਮੌਕੇ ਪ੍ਰਿੰਸੀਪਲ ਨੇ ਅਪੀਲ ਕੀਤੀ ਕਿ ਲੋਕੀ ਆਪਣੇ ਬੱਚਿਆ ਦਾ ਸਰਕਾਰੀ ਸਕੂਲ ’ਚ ਦਾਖਿਲਾ ਕਰਵਾਉਣ ਅਤੇ ਆਪਣੇ ਬੱਚਿਆ ਦਾ ਭਵਿੱਖ ਸੁਆਰਨ।