ਪੁਲਿਸ ਦੀ ਗੱਡੀ ਨਾਲ ਟਰੈਕਟਰ ਟ੍ਰਾਲੀ ਦੀ ਹੋਈ ਟੱਕਰ ’ਚ ਰੇਡ ਕਰਨ ਗਏ ਮੁਲਾਜ਼ਮ ਜਖ਼ਮੀ - ਕਰਮਚਾਰੀ ਗੰਭੀਰ ਜਖ਼ਮੀ
ਮਾਨਸਾ: ਬੀਤੇ ਦਿਨ ਹਰਿਆਣਾ ਦੇ ਸਿਰਸਾ ’ਚ ਰੇਡ ਕਰਨ ਤੋਂ ਬਾਅਦ ਪਟਿਆਲਾ ਵਾਪਸ ਜਾ ਰਹੀ ਪੁਲਿਸ ਪਾਰਟੀ ਦੀ ਗੱਡੀ ਦੀ ਕਸਬਾ ਝੁਨੀਰ ਕੋਲ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਜਿਸ ਵਿੱਚ ਪੁਲਿਸ ਦੇ ਤਿੰਨ ਕਰਮਚਾਰੀ ਗੰਭੀਰ ਜਖ਼ਮੀ ਹੋ ਗਏ ਹਨ। ਪੁਲਿਸ ਚੌਕੀ ਕੋਟਧਰਮੂ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੀ ਟੀਮ ਰੇਡ ਲਈ ਹਰਿਆਣਾ ਗਈ ਸੀ, ਜਿਨ੍ਹਾਂ ਦਾ ਵਾਪਸੀ ਸਮੇਂ ਝੁਨੀਰ ਅਤੇ ਕੋਟਧਰਮੂ ਦੇ ਵਿਚਕਾਰ ਐਕਸੀਡੈਂਟ ਹੋ ਗਿਆ। ਉਨ੍ਹਾਂ ਦੱਸਿਆ ਕਿ ਜਖ਼ਮੀ ਮੁਲਾਜ਼ਮਾਂ ਨੂੰ ਇਲਾਜ ਲਈ ਮਾਨਸਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਨੂੰ ਰਜਿੰਦਰਾ ਹਸਪਤਾਲ, ਪਟਿਆਲਾ ਲਈ ਰੈਫਰ ਕਰ ਦਿੱਤਾ ਹੈ।