ਫੈਕਟਰੀ ਦੇ ਕਾਮਿਆ ਨੂੰ ਦੂਜੀ ਡੋਜ਼ ਦਾ ਇੰਤਜ਼ਾਰ - ਕੋਰੋਨਾ ਦਾ ਟੀਕਾ ਲੱਗ ਚੁੱਕਿਆ
ਜਲੰਧਰ: ਸਰਕਾਰ ਵੱਲੋਂ 45 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਮੁਫ਼ਤ ’ਚ ਕੋਰੋਨਾ ਦੇ ਟੀਕੇ ਲਗਾਏ ਜਾ ਰਹੇ ਹਨ ਪਰ ਇਸ ਵਿਚ ਵੀ ਜਲੰਧਰ ਪ੍ਰਸ਼ਾਸ਼ਨ ਦਾ ਕੋਈ ਵੀ ਸਿਸਟਮ ਨਜ਼ਰ ਨਹੀਂ ਆ ਰਿਹਾ ਹੈ। ਬੀਤੇ ਦਿਨ ਫੈਕਟਰੀਆਂ ’ਚ ਕੰਮ ਕਰ ਰਹੇ ਲੋਕਾਂ ਨੂੰ ਜਲੰਧਰ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਟੀਕੇ ਲਗਾਏ ਗਏ ਸਨ ਪਰ ਹੁਣ ਉਸਦਾ ਦੂਜਾ ਟੀਕਾ ਲੱਗਣ ਦੀ ਤਾਰੀਕ ਨੇੜੇ ਆ ਗਈ ਹੈ ਪਰ ਜਲੰਧਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਹੈ ਜਿਸ ਨੂੰ ਲੈ ਕੇ ਫੈਕਟਰੀ ਮਲਿਕ ਕਾਫੀ ਪਰੇਸ਼ਾਨ ਹੋ ਰਹੇ ਹਨ। ਚੈਬਰ ਇੰਡਸਟਰੀ ਆਫ ਕਾਮਰਸ ਦੇ ਪ੍ਰਧਾਨ ਨਰਿੰਦਰ ਸਹਿਗਲ ਨੇ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਚ ਕਰੀਬ 168 ਮੁਲਾਜ਼ਮਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਿਆ ਹੈ, ਪਰ ਦੂਜੇ ਟੀਕੇ ਦਾ ਕੋਈ ਵੀ ਸਿਸਟਮ ਨਜਰ ਨਹੀਂ ਆ ਰਿਹਾ ਹੈ।