ਸਾਂਝੇ ਮੰਚ ਤੋਂ ਮੁਲਾਜ਼ਮਾਂ ਨੇ ਕੀਤੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ - Employees raised their voices
ਤਰਨ ਤਾਰਨ: ਆਂਗਨਵਾੜੀ ਵਰਕਰਾਂ ਤੇ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਨੇ ਡਿਪਟੀ ਕਮੀਸ਼ਨਰ ਦੇ ਦਫ਼ਤਰ ਬਾਹਰ ਧਰਨਾ ਦਿੱਤਾ।ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਆਂਗਨਵਾੜੀ ਦੇ ਬੱਚੇ ਹੋਰਨਾਂ ਸਕੂਲਾਂ 'ਚ ਭੇਜੇ ਜਾ ਰਹੇ ਹਨ ਤੇ ਮਾਣ ਮੱਤੇ ਦਾ ਵਾਅਦਾ ਵੀ ਇੱਕ ਜੁਮਲਾ ਰਹਿ ਗਿਆ। ਇਸ ਦੇ ਨਾਲ ਹੋਰਨਾਂ ਮੁਲਾਜ਼ਮਾਂ ਨੇ ਵੀ ਆਪਣੀਆਂ ਮੰਗਾਂ ਸਾਂਝੇ ਮੰਚ ਤੋਂ ਪੇਸ਼ ਕੀਤਾ ਗਈਆਂ। ਇਸ ਮੌਕੇ 'ਤੇ ਖੇਮਕਰਨ ਦੇ ਕਾਂਗਰਸ ਪਾਰਟੀ ਤੋਂ ਵਿਧਾਇਕ ਉੱਥੇ ਪਹੁੰਚੇ ਤੇ ਪ੍ਰਦਰਸ਼ਨਕਾਰੀਆਂ ਨੇ ਆਪਣਾ ਮੰਗ ਪੱਤਰ ਵਿਧਾਇਕ ਨੂੰ ਸੌਂਪਿਆ।