ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਲਾਗਾਤਾਰ ਜਾਰੀ - ਕਲਮ ਛੋੜ ਹੜਤਾਲ
ਫਰੀਦਕੋਟ: 6ਵੇਂ ਪੇਅ ਕਮਿਸ਼ਨ (Pay Commission) ਨੂੰ ਲੈਕੇ ਸਬ ਡਿਵੀਜ਼ਨ ਜੈਤੋ ਦੇ ਮੁਲਾਜ਼ਮ (Employees) ਕਲਮ ਛੋੜ ਹੜਤਾਲ (Pen drop strike) ਨੂੰ ਲੈਕੇ ਲਗਾਤਾਰ ਧਰਨੇ ‘ਤੇ ਡੱਟੇ ਹੋਏ ਹਨ। ਧਰਨੇ ‘ਤੇ ਬੈਠੇ ਇਨ੍ਹਾਂ ਮੁਲਾਜ਼ਮਾਂ (Employees) ਨੇ ਕਿਹਾ ਕਿ ਪਹਿਲਾਂ ਇਹ ਹੜਤਾਲ (strike) ਪਿਛਲੀ 8 ਅਕਤੂਬਰ ਤੋਂ ਲੈਕੇ 24 ਅਕਤੂਬਰ ਤੱਕ ਕੀਤੀ ਗਈ ਸੀ ਅਤੇ ਸਰਕਾਰ (Government) ਨਾਲ ਜੋ ਮੀਟਿੰਗ (Meeting) ਕੀਤੀ ਗਈ ਉਹ ਵੀ ਬੇ-ਸਿੱਟਾ ਰਹੀ, ਜਿਸ ਨੂੰ ਲੈਕੇ ਕੇ ਹੁਣ 24 ਅਕਤੂਬਰ ਤੋਂ ਲੈਕੇ 31 ਅਕਤੂਬਰ ਤੱਕ ਹੜਤਾਲ (strike) ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ (Government) ਨੇ ਫਿਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸਰਕਾਰ (Government) ਖ਼ਿਲਾਫ਼ ਪ੍ਰਦਰਸ਼ਨ ਵੱਡੇ ਪੱਧਰ ‘ਤੇ ਸੰਘਰਸ਼ ਕਰਨਗੇ।