'ਨਾਂਨ ਸੈਂਸ' ਸ਼ਬਦ ਵਰਤੇ ਜਾਣ ਕਾਰਨ ਸੀਐਮ ’ਤੇ ਭੜਕੇ ਐੱਨਆਰਐੱਚਐੱਮ ਵਿਭਾਗ ਦੇ ਕਰਮਚਾਰੀ - ਸੰਘਰਸ਼ ਹੋਰ ਤੇਜ਼
ਬਠਿੰਡਾ: ਇੱਕ ਪਾਸੇ ਕੋਰੋਨਾ ਨੇ ਦੁਬਾਰਾ ਦੇਸ਼ ’ਚ ਪੈਰ ਪਸਾਰ ਲਏ ਹਨ ਦੂਜੇ ਪਾਸੇ ਸਿਹਤ ਵਿਭਾਗ ਦੇ ਕਰਮਚਾਰੀ ਵੀ ਸਰਕਾਰ ਖ਼ਿਲਾਫ਼ ਧਰਨਿਆਂ ਦੇਣ ਸੜਕਾਂ ’ਤੇ ਉਤਰ ਆਏ ਹਨ। ਇਸ ਮੌਕੇ ਸੰਘਰਸ਼ ਕਰ ਰਹੇ ਐਨਐਚਆਰਐਮ ਦੇ ਕਰਮਚਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਕੋਰੋਨਾ ਮਹਾਂਮਾਰੀ ਦੌਰਾਨ ਨਿਰਵਿਘਨ ਸੇਵਾਵਾਂ ਦਿੱਤੀਆਂ ਗਈਆਂ ਪ੍ਰੰਤੂ ਮੁੱਖ ਮੰਤਰੀ ਵੱਲੋਂ ਉਨ੍ਹਾਂ ਪ੍ਰਤੀ ਨਾਨਸੈਂਸ ਸ਼ਬਦ ਦੀ ਵਰਤੋਂ ਕਰਨ ਜੋ ਕਿ ਬਹੁਤ ਨਿੰਦਣਯੋਗ ਹੈ, ਜਿਸ ਨੂੰ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ । ਉਨ੍ਹਾਂ ਕਿਹਾ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਜਲਦ ਨਾ ਮੰਨਿਆ ਗਿਆ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕਰਨਗੇ।