ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ - Sri Muktsar Sahib
ਸ੍ਰੀ ਮੁਕਤਸਰ ਸਾਹਿਬ: ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਮੁਲਾਜ਼ਮਾਂ ਨੇ ਧਰਨਾ ਦਿੱਤਾ। ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ ਕੀਤੀ। ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ 'ਚ ਬਣੇ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਪੀ ਐੱਸ ਈ ਬੀ ਇੰਪਲਾਈਜ਼ ਮੁਲਾਜ਼ਮਾਂ ਮੰਡਲ ਵੱਲੋਂ ਧਰਨਾ ਦਿੱਤਾ ਗਿਆ।ਇਨ੍ਹਾਂ ਦਾ ਕਹਿਣਾ ਸੀ ਕਿ ਅੱਜ ਜੋ ਧਰਨਾ ਦਿੱਤਾ ਸਾਡੇ ਮੁਲਾਜ਼ਮਾਂ ਮਸਲੇ ਪੇਮੈਂਟ ਦਾ ਮਸਲਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਹੋਰ ਸਾਰੇ ਬਹੁਤ ਪੱਕੇ ਮੁਲਾਜ਼ਮਾਂ ਕੱਟੇ ਗਏ ਹਨ, ਉਨ੍ਹਾਂ ਨੂੰ ਲਾਗੂ ਕਰਨਾ ਤੇ ਸਾਡੇ ਸਾਥੀ ਸ਼ਹੀਦ ਹੋਏ, ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ। ਇਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨਾਲ ਵੀ ਕਈ ਵਾਰ ਮੀਟਿੰਗਾਂ ਅਤੇ ਬਿਜਲੀ ਮਹਿਕਮੇ ਦੇ ਨਾਲ ਵੀ ਮੀਟਿੰਗ ਹੋਈਆਂ ਸਰਕਾਰ ਤੇ ਪੰਜਾਬ ਸਰਕਾਰ ਦੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ। ਜਿਨ੍ਹਾਂ ਵਿੱਚ ਸਾਡੀ ਮੀਟਿੰਗ ਵੀ ਹੋਈ, ਉਨ੍ਹਾਂ ਨੇ ਖੁਦ ਮੰਨਿਆ ਕਿ ਇਹ ਮੰਗਾਂ ਜਾਇਜ਼ ਹਨ। ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।