ਦਿੱਲੀ ਮੋਰਚੇ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਭਾਵੁਕ ਹੋਏ ਬਲਦੇਵ ਸਿੰਘ ਸਿਰਸਾ
ਅੰਮ੍ਰਿਤਸਰ: ਤਿੰਨੋ ਖੇਤੀ ਕਾਨੂੰਨ ਸਣੇ ਹੋਰਨਾਂ ਮੰਗਾਂ ਨੂੰ ਮਨਵਾਉਣ ਲਈ ਬੇਸ਼ੱਕ ਕਿਸਾਨਾਂ ਨੂੰ ਸਾਲ ਤੋਂ ਉਪਰ ਦਾ ਸਮਾਂ ਲਗ ਗਿਆ ਪਰ ਕੇਂਦਰ ਸਰਕਾਰ (Central Government) ਵੱਲੋਂ ਉਕਤ ਮੰਗਾਂ ਮੰਨੇ ਜਾਣ ਤੋ ਬਾਅਦ ਅੱਜ ਜਿੱਤ ਦੇ ਝੰਡੇ ਹੇਠ ਪੰਜਾਬ ਪਰਤ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਅਤੇ ਕਿਸਾਨਾਂ ਦੀਆਂ ਅੱਖਾਂ ਵਿੱਚ ਜਿੱਥੇ ਖੁਸ਼ੀ ਦੇ ਹੰਝੂ ਹਨ ਓਥੇ ਹੀ ਇਸ ਅੰਦੋਲਨ ਦੌਰਾਨ ਸੇਵਾ ਸਿਦਕ ਵੱਜੋਂ ਓਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਅਥਾਹ ਪਿਆਰ ਬਣਾ ਚੁੱਕੇ ਕਿਸਾਨ ਅੱਜ ਮੋਰਚੇ ਨੇੜੇ ਦੇ ਸਥਾਨਕ ਵਸਨੀਕਾਂ ਨੂੰ ਯਾਦ ਕਰ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਗੱਲਬਾਤ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹ ਜਿੱਤ ਨੇ ਸਾਬਿਤ ਕੀਤਾ ਕਿ ਜੇਕਰ ਅੰਨ ਦਾਤਾ ਕਹਾਉਣ ਵਾਲੇ ਕਿਸਾਨ ਸੱਚੇ ਸਨ ਤਾਂ ਅੱਜ ਉਹ ਇੱਜਤ ਸ਼ਾਨ ਅਤੇ ਮਾਣ ਨਾਲ ਜਿੱਤ ਕੇ ਆਪਣੇ ਘਰਾਂ ਨੂੰ ਵਾਪਿਸ ਆ ਰਹੇ ਹਨ। ਉਹਨਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਓਹਨਾ ਸਮੂਹ ਦੇਸ਼ ਵਿਦੇਸ਼ ਵੱਸਦੇ ਲੋਕਾਂ ਦਾ ਹੈ ਜਿਹਨਾਂ ਤਨ ਮਨ ਧਨ ਅਤੇ ਕੁਰਬਾਨੀਆਂ ਨਾਲ ਇਸ ਕਿਸਾਨ ਅੰਦੋਲਨ ਦਾ ਇਤਹਾਸ ਲਿਖਿਆ ਹੈ।