ਫੋਕੀ ਪਬਲੀਸਿਟੀ ਦੇ ਚੱਕਰ 'ਚ ਕਸੂਤਾ ਫਸਿਆ ਐਲੀ ਮਾਂਗਟ, ਪੁਲਿਸ ਨੇ ਲਿਆ ਹਿਰਾਸਤ 'ਚ - elly mangat video viral
ਮੋਹਾਲੀ: ਪੰਜਾਬ ਦੇ ਵਿਵਾਦਿਤ ਗਾਇਕਾਂ ਵਿੱਚ ਨਾਂਅ ਬਣਾ ਚੁੱਕੇ ਐਲੀ ਮਾਂਗਟ ਨੂੰ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦਾ ਕਾਰਨ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਸੋਸ਼ਲ ਮੀਡੀਆ 'ਤੇ ਬੇਫਜ਼ੂਲ ਦੀ ਲੜਾਈ ਹੈ। ਦੋਵੇਂ ਗਾਇਕਾਂ ਨੇ ਆਪਣੇ ਆਪਣੇ ਪੱਧਰ 'ਤੇ ਇੱਕ ਚੰਗਾ ਨਾਂਅ ਬਣਾ ਲਿਆ ਹੈ ਪਰ ਇਸ ਹਰਕਤ ਤੋਂ ਬਾਅਦ ਲੱਗ ਰਿਹਾ ਹੈ ਕਿ ਦੋਵਾਂ ਨੂੰ ਹੀ ਅਰਸ਼ ਤੋਂ ਫਰਸ਼ 'ਤੇ ਆਉਣ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਦਰਅਸਲ ਪੂਰਾ ਮਾਮਲਾ ਇਹ ਸੀ ਕਿ ਰੰਮੀ ਤੇ ਐਲੀ ਦੋਨੋਂ ਆਪਸ ਵਿੱਚ ਸੋਸ਼ਲ ਮੀਡੀਆ ਤੇ ਕਾਫ਼ੀ ਚਿਰ ਤੋਂ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਕਰ ਰਹੇ ਸਨ ਤੇ ਇੱਕ ਦੂਜੇ ਧਮਕੀਆਂ ਦੇ ਰਹੇ ਸਨ ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਐਲੀ ਨੂੰ ਰੰਮੀ ਦੇ ਫੈਲਟ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ। ਐਸਐਸਪੀ ਕੁਲਦੀਪ ਚਾਹਲ ਨੇ ਦੱਸਿਆ ਕਿ ਦੋਨੋਂ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਭੜਕਾਉਣ ਵਾਲੇ ਬਿਆਨਾਂ ਕਾਰਨ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਤਾਂ ਜੋ ਕਿਸੇ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਤੇ ਦੋਹਾਂ ਨੂੰ ਸਵੇਰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।