ਸ਼ਾਰਟ ਸਰਕਟ ਕਾਰਨ ਮੁਹੱਲੇ ਦੇ ਕਈ ਘਰਾਂ ਦਾ ਸਮਾਨ ਸੜਿਆ
ਜਲੰਧਰ ਦੇ ਨਿਊ ਸੁਰਾਜਗੰਜ ਇਲਾਕੇ ਵਿੱਚ ਬਿਜਲੀ ਦੀ ਤਾਰਾਂ ਵਿੱਚ ਹਾਈ-ਵੋਲਟੇਜ ਆਉਣ ਕਾਰਨ ਸ਼ਾਰਟ ਸਰਕਟ ਹੋ ਗਿਆ ਜਿਸ ਨਾਲ ਇਲਾਕੇ ਦੇ ਕਈ ਘਰਾਂ ਦਾ ਸਾਮਾਨ ਖ਼ਰਾਬ ਹੋ ਗਿਆ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ 4.00 ਵਜੇ ਦੇ ਕਰੀਬ ਜ਼ਬਰਦਸਤ ਸ਼ਾਰਟ ਸਰਕਟ ਹੋਇਆ। ਮਹੁੱਲਾ ਵਾਸੀਆਂ ਨੇ ਬਿਜਲੀ ਵਿਭਾਗ ਉੱਤੇ ਆਰੋਪ ਲਗਾਉਂਦਿਆਂ ਕਿਹਾ ਕਿ ਕਈ ਵਾਰ ਸੰਬੰਧਿਤ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤ ਵੀ ਕੀਤੀ ਹੈ, ਪਰ ਉਨ੍ਹਾਂ ਨੇ ਇਸ ਦਾ ਕੋਈ ਹੱਲ ਨਹੀਂ ਕੱਢਿਆ। ਉੱਥੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਿਸੇ ਵੀ ਸਮੇਂ ਵੱਡਾ ਹਾਦਸਾ ਹੋਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਮੌਕੇ ਉੱਤੇ ਪੁੱਜੇ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਟਰੱਕ ਵੱਲੋਂ ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਇਹ ਹਾਦਸਾ ਹੋਇਆ ਹੈ।