ਡਰੈਕਟਰ ਦੇ ਭਰੋਸੇ ਤੋਂ ਬਾਅਦ ਮਰਨ ਵਰਤ ਖ਼ਤਮ - ਭਰੋਸੇ ਤੋਂ ਬਾਅਦ ਮਰਨ ਵਰਤ ਖ਼ਤਮ
ਪਟਿਆਲਾ: ਬਿਜਲੀ ਬੋਰਡ ਦੇ ਹੈੱਡ ਦਫ਼ਤਰ (Head office) ਪਹੁੰਚੇ ਡਰੈਕਟਰ ਗਗਨਦੀਪ ਸਿੰਘ (Director Gagandeep Singh) ਨੇ ਮਰਨ ਵਰਤ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਦਾ ਮਰਨ ਵਰਤ ਖੁਲ੍ਹਵਾਇਆਂ। ਇਸ ਮੌਕੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ (Government of Punjab) ਜਲਦ ਹੀ ਉਨ੍ਹਾਂ ਦੀਆਂ ਮੰਗਾਂ ਮੰਨੇਗੀ। ਦਰਅਸਲ ਪਿਛਲੇ 19 ਦਿਨਾਂ ਤੋਂ ਇਹ ਪ੍ਰਦਰਸ਼ਨਕਾਰੀਆ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ (Head office) ਦੇ ਬਾਹਰ ਮਰਨ ਵਰਤ ‘ਤੇ ਬੈਠੇ ਸਨ। ਇਸ ਮੌਕੇ ਬਿਜਲੀ ਬੋਰਡ ਮ੍ਰਿਤਕ ਆਰਥਿਕ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਡਰੈਕਟਰ ਗਗਨਦੀਪ ਸਿੰਘ ‘ਤੇ ਭਰੋਸਾ ਕਰਕੇ ਸਾਰੇ ਧਰਨਿਆਂ ਨੂੰ ਖ਼ਤਮ ਕਰ ਰਹੇ ਹਾਂ।