ਹੈਰਾਨੀਜਨਕ, ਬਿਜਲੀ ਦਾ ਬਿੱਲ 51 ਲੱਖ ! - Senior lawyer
ਫਾਜ਼ਿਲਕਾ:ਅਬੋਹਰ ਦੇ ਪਿੰਡ ਗਿੱਦੜਾਂਵਾਲੀ ਦੇ ਇੱਕ ਦਲਿਤ ਅਤੇ ਬੀ ਪੀ ਐਲ ਪਰਿਵਾਰ (BPL family) ਦੇ ਘਰ ਦਾ ਬਿਜਲੀ ਦਾ ਬਿੱਲ 51 ਲੱਖ ਤੋਂ ਵੀ ਵੱਧ ਦਾ ਆਇਆ ਹੈ। ਪਰਿਵਾਰ ਦਾ ਮੁਖੀ ਹੰਸਾ ਸਿੰਘ ਨੂੰ ਦਿਲ ਦੀ ਬਿਮਾਰੀ ਹੋਣ ਕਰਕੇ ਉਹ ਦਿਹਾੜੀ ਵੀ ਨਹੀ ਕਰ ਸਕਦਾ ਹੈ। ਉਸ ਦੇ ਘਰ ਵਿਚ ਬੇਟਾ, ਨੂੰਹ ਅਤੇ ਦੋ ਛੋਟੇ ਬੱਚੇ ਰਹਿੰਦੇ ਹਨ। ਹੰਸਾ ਸਿੰਘ ਦਾ ਕਹਿਣਾ ਹੈ ਕਿ 2019 ਵਿਚ 48 ਲੱਖ ਰੁਪਏ ਬਿੱਲ ਆਇਆ ਸੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਂਚ ਕਰਕੇ ਬਿੱਲ ਕੀਤਾ ਜਾਵੇ। ਸੀਨੀਅਰ ਵਕੀਲ (Senior lawyer) ਇੰਦਰਜੀਤ ਸਿੰਘ ਨੇ ਕਿਹਾ ਜੇਕਰ ਸੁਣਵਾਈ ਨਾ ਹੋਈ ਤਾਂ ਉਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਜਾਣਗੇ।