ELECTRIC SHOT:ਸ਼ਾਟ ਸਰਕਟ ਕਾਰਨ ਕਈ ਖੋਖਿਆਂ ਨੂੰ ਲੱਗੀ ਅੱਗ - ਖੋਖੇ ਸੜ ਕੇ ਸੁਆਹ
ਫਿਰੋਜ਼ਪੁਰ: ਬਿਜਲੀ ਦੀ ਤਾਰਾਂ 'ਚ ਸ਼ਾਟ ਸਰਕਟ ਹੋਣ ਕਾਰਨ ਕਈ ਖੋਖੇ ਸੜ ਕੇ ਸੁਆਹ ਹੋ ਗਏ। ਇਸ ਸਬੰਧੀ ਮਾਲਕਾਂ ਵਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਦਾ ਕਹਿਣਾ ਕਿ ਸ਼ਾਟ ਸਰਕਟ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਖੰਬੇ ਤੋਂ ਚਿੰਗਾਰੀ ਨਿਕਲ ਕੇ ਖੋਖਿਆਂ 'ਤੇ ਪੈ ਗਈ, ਜਿਸ ਕਾਰਨ ਸਾਰੇ ਖੋਖੇ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦਾ ਕਹਿਣਾ ਕਿ ਮਹਾਂਮਾਰੀ ਕਾਰਨ ਪਹਿਲਾਂ ਹੀ ਉਹ ਮੰਦਹਾਲੀ ਤੋਂ ਗੁਜ਼ਰ ਰਹੇ ਹਨ ਅਤੇ ਹੁਣ ਖੋਖਿਆਂ ਨੂੰ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋ ਗਿਆ।